ਨਾ ਕੇਵਲ ਸਫ਼ਰ ਵਿੱਚ ਉਹ ਬਿਮਾਰ ਹੀ ਹੋ ਗਿਆ, ਸਗੋਂ ਉਸ ਦਾ ਖੀਸਾ ਵੀ ਕੱਟਿਆ ਗਿਆ ਤੇ ਉਸ ਦੀ ਹਾਲਤ ਇਹ ਹੋਈ ਕਿ ਇਕ ਇਕੱਲੀ ਕੋਠੜੀ, ਦੂਜਾ ਮਿੱਤਰ ਵਿਛੁੰਨੇ।
ਉਹ ਤਾਂ ਅੱਗੇ ਹੀ ਮਾਣ ਨਹੀਂ ਸੀ ਲੋਕਾਂ ਨੂੰ ਤੰਗ ਕਰਨ ਵਿੱਚ । ਹੁਣ ਆਨਰੇਰੀ ਮੈਜਿਸਟ੍ਰੇਟ ਬਣ ਗਿਆ ਹੈ। 'ਇੱਕ ਸੱਪ ਤੇ ਦੂਜਾ ਉੱਡਣਾ ਹੋ ਕੇ ਲੱਗੇਗਾ ਲੋਕਾਂ ਨੂੰ।
ਇੱਕੋ ਸ਼ਿਕਾਰ ਉਤੇ ਦੋਹਾਂ ਸ਼ਿਕਾਰੀਆਂ ਦੀ ਅੱਖ ਸੀ ਤੇ ਅੰਤ ਇਹੋ ਕੁਝ ਹੋਇਆ। ਸੰਤ ਤੇ ਲਾਲਾ ਜੀ ਵਿਚਾਲੇ ਇਸ ਸੰਬੰਧੀ ਸਮਝੌਤਾ ਹੋਇਆ । ਅਰਥਾਤ ਇਸ ਨਵੇਂ ਸ਼ਿਕਾਰ (ਮਨੋਰਮਾ) ਉਤੇ ਸੰਤ ਤੇ ਲਾਲਾ ਪ੍ਰਭੂ ਦਿਆਲ ਦੋਹਾਂ ਦਾ ਪੂਰਾ ਅਧਿਕਾਰ ਹੋਵੇਗਾ।
ਇਕ ਸਿਖ, ਦੁਇ ਸਾਧ ਸੰਗ, ਪੰਜੀਂ ਪਰਮੇਸੁਰ । ਨਉਂ ਅੰਗ ਨੀਲ ਅਨੀਲ ਸੁੰਨ ਅਵਤਾਰ ਮਹੇਸ਼ਰ ।
ਤਾਲਿਆ— ਹਾਇ ਨੀ ! ਇਹ ਤਾਂ ਕੋਈ ਚਾਰੇ ਮੁੱਠੀ ਖੇਹ ! ਨੀ ਇਸਦਾ ਤਾਂ 'ਇਕ ਹੱਥ ਆਟੇ ਤੇ ਇਕ ਹੱਥ ਝਾਟੇ' ਹੁੰਦਾ ਏ ਤੇ ਫੇਰ ਉਨੀਂ ਹੱਥੀਂ ਆਟਾ ਗੁੰਨ੍ਹਦੀ ਰਹਿੰਦੀ ਏ ।
ਰਾਜ- ਬਸ ਕਰ ਨੀ ਮਾਇਆ ! ਬਹੁਤੀਆਂ ਗੱਲਾਂ ਨਾ ਕਰ । 'ਇਕ ਹੱਥ ਨਾਲ ਤਾੜੀ ਨਹੀਂ ਵਜਦੀ ।" ਤੂੰ ਵੀ ਜ਼ਰੂਰ ਕੁਝ ਨਾ ਕੁਝ ਕੀਤਾ ਹੋਣਾ ਹੈ, ਤਦੇ ਹੀ ਭਾਂਬੜ ਮਚਿਆ ਹੈ।
ਇਕ ਹਨੇਰੀ ਕੋਠੜੀ, ਦੂਜਾ ਮਿਤਰ ਵਿਛੁੰਨੇ । ਕਾਲੇ ਹਰਨਾ ਚਰ ਗਿਉਂ ਸ਼ਾਹ ਹੁਸੈਨ ਦੇ ਬੰਨੇ ।
'ਇਕ ਕਮਲੀ ਦੂਜੇ ਪੈ ਗਈ ਮੜ੍ਹੀਆਂ ਦੇ ਰਾਹ । ਅੱਗੇ ਹੀ ਓਹਦੇ ਉੱਤੇ ਅਕਲ ਵੱਲੋਂ ਰੱਬ ਦਾ ਰਹਿਮ ਸੀ। ਉਤੋਂ ਵਾਹ ਪੈ ਗਿਆ ਚਲਾਕਾਂ ਨਾਲ। ਕੀ ਕਰਦੀ ?
ਇਕ ਤਾਂ ਪੰਜਾਬਣ ਜੱਟੀਆਂ, ਦੂਜਾ ਸਸ ਨਿਨਾਣਾ, ਤੀਜਾ ਨੂੰਹ ਦੀ ਕੰਡ ਹੌਲੀ, ਚੌਥਾ ਘਰ ਦੇ ਮਾਲਕ ਦਾ ਜੀ ਖੱਟਾ ਵੇਖਿਆ । ਬਸ ਫਿਰ ਤਾਂ ਉਹੋ ਗੱਲ ਆ ਵਾਪਰੀ 'ਇਕ ਕਰੇਲਾ, ਦੂਜਾ ਨਿੰਮ ਚੜਿਆ ।
ਮਹੰਤ- ਇਹ ਆਪਦੀ ਅਚਰਜ ਜੋੜੀ ਹੈ। 'ਇਕ ਗੰਗਾ ਦਾ ਰਾਹੀ, ਇਕ ਮਦੀਨੇ ਦਾ, ਇਕ ਝੂਠੇ ਪਦਾਰਥ ਲੱਭਦਾ ਹੈ, ਇਕ ਸੱਚੇ।
ਓਏ ਰਾਮਿਆ ! 'ਇਕ ਘਰ ਤਾਂ ਡੈਣ ਵੀ ਛੱਡ ਦੇਂਦੀ ਏ, ਤੂੰ ਤਾਂ ਇਹ ਭੀ ਨਾ ਦੇਖਿਆ ਕਿ ਇਹ ਤੇਰੀ ਆਪਣੀ ਮਾਂ-ਜਾਈ ਭੈਣ ਦਾ ਘਰ-ਪਰਿਵਾਰ ਹੈ। ਬੱਸ ਅਪਣਾ ਉੱਲੂ ਸਿੱਧਾ ਕਰਨ ਦੀ ਹੀ ਕੀਤੀ ਤੂੰ ਤਾਂ।
ਚੌਧਰੀ--ਕਿਸ ਕਿਸ ਨੂੰ ਕੁਨੀਨ ਵੰਡਾਂ ! ਝੁਗੇ ਵਿਚ ਗੋਲੀਆਂ ਤਾਂ ਪੰਝੀ ਹਨ। ਪਿੰਡ ਸਾਰਾ ਮੰਗਦਾ ਹੋਇਆ । ਇੱਥੇ ਤਾਂ 'ਇਕ ਚਣਾ, ਹੇੜ ਕਬੂਤਰਾਂ ਦੀ' ਵਾਲਾ ਹਿਸਾਬ ਹੈ। ਮੈਂ ਕੀ ਕਰਾਂ ?