ਸੋ ਗੁਰੁ ਕਰਹੁ ਜਿ ਬਹੁਰਿ ਨਾ ਕਰਨਾ ॥ ਸੋ ਪਦੁ ਰਵਹੁ ਜਿ ਬਹੁਰਿ ਨਾ ਰਵਨਾ ॥ ਸੋ ਧਿਆਨੁ ਧਰਹੁ ਜਿ ਬਹੁਰਿ ਨਾ ਧਰਨਾ ॥ ਐਸੇ ਮਰਹੁ ਜਿ ਬਹੁਰਿ ਨ ਮਰਨਾ ॥"
ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥ ਐਸੋ ਰਾਜੁ ਨਾ ਕਿਤੈ ਕਾਇ ਜਿਤੁ ਨਹ ਤ੍ਰਿਪਤਾਏ ॥
ਅਸੀਂ ਨਹੀਂ ਮੰਨਦੇ, ਪਈ ਤੂੰ ਪਾਸ ਹੋਇਆ ਹੈ । ਐਤਵਾਰ ਤਾਂ ਜਾਣੀਏ ਜਾਂ ਹੱਟਾਂ ਲਿੰਬਣ ਬਾਣੀਏ-ਲੱਡੂ ਤਾਂ ਅਸਾਂ ਖਾਧੇ ਹੀ ਨਹੀਂ। (
ਪਹਿਲੋਂ ਵਡੇ ਵੇਲੇ ਬੋਤਲ ਆਈ, ਦਿਹਾੜੀ ਵਤ ਇਕ ਹੋਰ ਆਈ, ਅੱਜ ਤੇ ਮਾਸਟਰ ਜੀ, 'ਐਤਵਾਰ ਦੀ ਝੜੀ, ਨਾ ਕੋਠਾ ਨਾ ਕੜੀ' ਕਹਿੰਦਾ ਹੋਇਆ ਜੱਗਾ ਖਿੜ ਖਿੜਾਕੇ ਹੱਸ ਪਿਆ ।
“ਐਥੇ ਸਾਚੇ ਸੁ ਆਗੈ ਸਾਚੇ । ਮਨੁ ਸਚਾ ਸਚੈ ਸਬਦਿ ਰਾਚੈ । ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ॥"
ਸਰਦਾਰ ਜੀ-ਹੁਕਮ ਸਿੰਘ ਜੀ ! ਸੱਚੀ ਗੱਲ ਤਾਂ ਇਹ ਹੈ ਕਿ ਔਖੇ ਸਮੇਂ ਸਾਥ ਜੋ ਦੇਵੇ, ਸੋਈ ਮੀਤ ਪਛਾਣੀਏ । ਸੁੱਖ ਵਿੱਚ ਤਾਂ ਸਾਰੇ ਆਣ ਯਾਰ ਬਣਦੇ ਹਨ।
‘ਇਆਣਾ ਬਾਤ ਕਰੇ, ਸਿਆਣਾ ਕਿਆਸ ਕਰੇ।' ਬਸ ਜੇ ਅੰਦਰ ਦੀ ਗੱਲ ਜਾਣਦੇ ਹੋ ਤਾਂ ਦੜ ਵੱਟ ਜਾਉ । ਬੋਲ ਕੇ ਝਖ ਮਾਰਨੀ ਚੰਗੀ ਨਹੀਂ ।
ਭਰਾ ਜੀ ! "ਇਆਣੇ ਦੀ ਯਾਰੀ, ਸਦਾ ਖੁਆਰੀ," ਖ਼ੈਰ ਦੀਨ ਨੇ ਮੇਰੀ ਕੀ ਮਦਦ ਕਰਨੀ ਸੀ ? ਅਣਜਾਣਪੁਣੇ ਕਰਕੇ ਆਪਣੇ ਆਪ ਨੂੰ ਵੀ ਲੈ ਡੁੱਬਾ ।
ਦਾਸ- ਰੱਬ ਹੀ ਦਇਆ ਕਰੇ । ਦਇਆ ਹੁੰਦੀ ਦਿਸਦੀ ਨਹੀਂ ! ਕ੍ਰੋਧ ਦੀ ਅੱਗ ਵਿੱਚ ਪਿਆ ਸੜਦਾ ਏ । ਕੜ੍ਹੀ ਦੇ ਉਬਾਲ ਵਾਂਗੂੰ ਉਬਲ ਉਬਲ ਕੰਢੇ ਪਿਆ ਲੂੰਹਦਾ ਏ । ਭਈ ਮਨਾ, ਇਹੋ ਜਿਹੇ ਮਾਲਕ ਕੋਲੋਂ ਤਾਂ ਰੱਬ ਦੀ ਪਨਾਹ । ਇਸ ਸੁਹਾਗ ਨਾਲੋਂ ਰੰਡੇਪਾ ਚੰਗਾ।
ਹੇਮ ਰਾਜ ਦਾ ਖ਼ਿਆਲ ਸੀ ਕਿ ਮੇਰੀ ਬੇਈਮਾਨੀ ਇਸੇ ਤਰ੍ਹਾਂ ਛੁਪੀ ਰਹੇਗੀ, ਪਰ ਉਹ ਛੇਤੀ ਹੀ ਵੱਢੀ ਲੈਂਦਾ ਫੜਿਆ ਗਿਆ। ਕੀਤੇ ਦਾ ਫਲ ਤਾਂ ਭੁਗਤਣਾ ਹੀ ਪੈਂਦਾ ਹੈ। "ਇਸ ਹੱਥ ਦੇਹ ਤੇ ਉਸ ਹੱਥ ਲੈ ।"
ਤਾਇਆ (ਹੱਸ ਕੇ)— ਇਸ਼ਕ ਹੁਰਾਂ ਦੇ ਬੜੇ ਅਡੰਬਰ। ਬਹਿਣ ਨਾ ਦਿੰਦੇ ਬਾਹਰ ਅੰਦਰ । ਦਿਤਿਆ ! ਤੂੰ ਘਾਬਰਦਾ ਕਾਹਨੂੰ ਏਂ ? ਅਸੀਂ ਇਹਨਾਂ ਪਾਣੀਆਂ ਵਿਚੋਂ ਆਪ ਲੰਘੇ ਹੋਏ ਹਾਂ । ਜੇ ਕੁੜੀ ਰਾਜੀ ਆ ਤਾਂ ਸਭ ਖੈਰਾਂ ਮਿਹਰਾਂ ਨੇ।
ਰਣਬੀਰ-ਸਜਨੀ ! ਇਸ਼ਕ ਦਾ ਰਾਹ ਬੜਾ ਕਠਨ ਹੈ । ਇਸ਼ਕ ਲਾਵਣਾ ਸੌਖਾ ਤੇ ਪਾਲਣ ਔਖਾ ਹੈ।