ਬਿਨਾ ਹੀਰ ਮੁੜਨਾ, ਰਾਂਝੇ ਨੇ ਇਕ ਦਾਗ਼ ਜਾਤਾ । ਕੁਝ ਇਸ਼ਕ ਦਾ ਸਤਾਇਆ, ਕੁਝ ਖੇੜਿਆਂ ਦੇ ਹੀਰ ਲੈ ਜਾਣ ਤੋਂ ਭੁਨਿਆ ਤੇ ਨਿਰਾਸ ਹੋਇਆ ਹੋਇਆ ਟਿਲੇ ਜਾ ਕੰਨ ਪੜਵਾਏ, ਅਰ 'ਇਸ਼ਕੋਂ ਫਿੱਟਾ ਜੋਗੀ ਜਾ ਬਣਦਾ ਹੈ' ਨੂੰ ਸੱਚ ਕਰ ਵਿਖਾਇਆ।
ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥ ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨ ਭਰਤਾਰੇ ॥
ਹਾਂ ਜੀ, ਹੈ ਤਾਂ ਚੰਗਾ ਬੜਾ ਚੰਗਾ, ਪਰ "ਇਸ ਬਾਬਲ ਦਾ ਕੀ ਭਰਵਾਸਾ, ਇਹ ਡੋਲੀ ਪਿਆਂ ਵੀ ਕੱਢੇ ।" ਸਮਾਂ ਲੰਘ ਗਿਆ, ਤਦ ਵੇਖਾਂਗੇ ।
ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥
ਕਿਸੇ ਕਿਸੇ ਵੇਲੇ ਠੰਡਾ ਸਾਹ ਭਰਦੀ ਹੈ। ਕਦੀ ਅੱਖਾਂ ਵਿੱਚੋਂ ਹੰਝੂ ਕਿਰ ਪੈਂਦੇ ਹਨ। ਨਾਲ ਦੀਆਂ ਬਲਾਉਂਦਆਂ ਹਨ, ਪਰ ਇਹ ਸਿਰ ਹੀ ਨਹੀਂ ਚੁਕਦੀ । ਇਕ ਜਣੀ ਨੇ ਫ਼ਾਰਸੀ ਬੋਲੀ ਵਿਚ ਕਿਹਾ : 'ਇਹ ਨਵੀਂ ਚਿੜੀ ਹੈ, ਆਪੇ ਗਿਝ ਜਾਵੇਗੀ ।
ਅਨੰਦ ਜਨਕ ਸਗਮਾ ਬ੍ਰਹਮਾਨੰਦ ਨੂੰ ਵੀ ਦੋ ਹੱਥ ਪਿੱਛੇ ਛੱਡ ਕੇ ਆਪਣਾ ਸਰੂਪ ਪਰਮ ਬ੍ਰਹਮਾਨੰਦ ਦਿਖਾਉਂਦਾ ਹੈ। ਪਰ ਇਹ ਗੱਲ ਕਿੱਥੇ ? ਕਿਹੜਿਆਂ ਭਾਗਾਂ ਦਾ ਫਲ ਮਿਲਣਾ ਹੋਇਆ ? ਕੋਈ ਨਾ ! 'ਇਹ ਮੂੰਹ ਤੇ ਮਸਰਾਂ ਦੀ ਦਾਲ ਵਾਲੀ ਗੱਲ ਹੈ ।
ਭੈਣ ਕੀ ਆਖਾਂ ? ਕਲ ਕਲ ਕਿਸੇ ਨੂੰ ਵੀ ਚੰਗੀ ਨਹੀਂ ਲਗਦੀ ਪਰ 'ਇਹ ਮੁੰਡੇ ਹੱਥੋਂ ਤੇ ਇਹੋ ਨੈਣ ਪਰੈਣ' ਵਾਲਾ ਹਾਲ ਹੈ ਮੇਰੇ ਨਾਲ। ਆਪਣੇ ਮੁੰਡੇ ਕੁੜੀਆਂ ਹੀ ਮੇਰੇ ਨਾਲ ਲੜਦੇ ਹਨ, ਕਿਹਨੂੰ ਰੋਕਾਂ ?
ਇਸੇ ਰਸਤੇ ਚਲੀਦਾ ਹੈ ਭਾਵੇਂ ਕੁਝ ਹੋਵੇ, ਗ੍ਰਿਹਸਤੀਆਂ ਦੀ ਇਕ ਅੱਖ ਰੋਂਦੀ ਹੈ ਇਕ ਹਸਦੀ ਹੈ, ਜੇ ਨਾ ਵੀ ਹਸਦੀ ਹੋਵੇ ਤਾਂ ਹਸਦੀ ਦਿਖਾਉਣੀ ਪੈਂਦੀ ਹੈ ।
ਵੀਹ ਰੁਪਏ ਵਿੱਚ ਕਿਹਨੂੰ ਕਿਹਨੂੰ ਰਜਾਵਾਂ ? ਅੱਠ ਤੇ ਧੀਆਂ ਪੁੱਤਰ ਹਨ ਤੇ ਦੋ ਜੀ ਆਪ ਵੀ ਹਾਂ। ਅਖੇ 'ਇੱਕ ਅਨਾਰ ਤੇ ਸੌ ਬੀਮਾਰ'।
ਬਾਬੂ ਵੀ ਓਹੋ ਜਿਹਾ ਹੀ ਸੂਰਮਾ ਹੈ, ਜਿਹੋ ਜਿਹਾ ਟਾਂਗੇ ਵਾਲਾ । "ਇਕ ਅੰਨ੍ਹਾਂ, ਇਕ ਕਾਣਾ । ਭੈੜੇ ਨੂੰ ਭੈੜਾ ਸੌ ਕੋਹ ਵਲਾ ਮਾਰ ਕੇ ਮਿਲ ਗਿਆ ।
ਤੁਸੀਂ ਵੀ ਤਾਂ ਹੱਦ ਕਰਦੇ ਹੋ। ਜਿਸ ਲਾਈ ਗੱਲੀ, ਉਹਦੇ ਨਾਲ ਉੱਠ ਚੱਲੀ । ਭਾਈ 'ਇਕ ਆੜੀ ਤੇ ਸੌ ਕੰਮੀ। ਇਕੋ ਸੱਚਾ ਸਾਥੀ ਹਜ਼ਾਰ ਵਾਕਫ਼ਕਾਰਾਂ ਨਾਲੋਂ ਚੰਗਾ ਹੁੰਦਾ ਹੈ।
ਮਿੱਤਰੋ ! ਦੁੱਖ ਤਾਂ ਇਸ ਗੱਲ ਦਾ ਹੈ ਕਿ ਮੈਂ ਗੱਲ ਕਈ ਮਿੱਤਰਾਂ ਪਾਸ ਕਰ ਬੈਠਾ। ਇਕ ਇਕੱਲਾ, ਦੂਜਾ ਭਲਾ, ਤੀਜਾ ਰਲਿਆ ਝੁੱਗਾ ਗਲਿਆ । ਇਹੀ ਮੇਰੇ ਨਾਲ ਹੋਈ। ਇੱਕ ਨੇ ਵਿੱਚੋਂ ਜਾ ਕੇ ਪੁਲਸ ਨੂੰ ਦੱਸ ਦਿੱਤਾ ਤੇ ਥਾਣਾ ਮੇਰੇ ਬੂਹੇ ਤੇ ਆ ਬੈਠਾ ।