ਸਰਦਾਰ ਜੀ- ਪਈ ਮੰਦਾ ਨਾ ਬੋਲੋ। 'ਆਦਮੀ ਨਹੀਂ ਰਹਿੰਦਾ ਪਰ ਆਦਮੀ ਦੀਆਂ ਗੱਲਾਂ ਰਹਿ ਜਾਂਦੀਆਂ ਹਨ। ਕਿਸੇ ਦਾ ਦਿਲ ਦੁਖਾਣਾ ਚੰਗਾ ਨਹੀਂ ।
ਸ਼ੇਅਰ ਕਰੋ
ਜਿੱਥੇ ਰੂਪ ਹੋਵੇਗਾ, ਉਥੇ ਭੌਰੇ ਆਉਣਗੇ 'ਘਨਿਆਰ ਤਬ ਘਾਹ, ਜਿਸ ਵਲ ਪਿੰਡ, ਉਸ ਵਲ ਰਾਹ । ਸਾਡਾ ਕੀ ਦੋਸ਼ ਹੈ ?
ਬੜੀ ਸੇਵਾ ਕੀਤੀ, ਕਈ ਹਕੀਮ ਤੇ ਡਾਕਟਰ ਵੀ ਸੱਦੇ ਪਰ 'ਘਟੀ ਦਾ ਕੋਈ ਦਾਰੂ ਨਹੀਂ । ਪਲਾਂ ਵਿੱਚ ਹੀ ਭੌਰ ਉਡਾਰੀ ਮਾਰ ਗਿਆ ।
ਇਸ ਵਿੱਚ ਕੀ ਸ਼ੱਕ ਏ ? ਤੂੰ ਸੁਣਿਆ ਹੋਇਆ ਨਹੀਂ ਘਗਰੀ ਦਾ ਸਾਕ ਅੱਗੇ ਤੇ ਪਗੜੀ ਦਾ ਸਾਕ ਪਿੱਛੇ। ਮੈਂ ਜ਼ਨਾਨੀ ਨੂੰ ਨਰਾਜ਼ ਕਰਕੇ ਭਰਾਵਾਂ ਨਾਲ ਨਹੀਂ ਰੱਖਣੀ ਚਾਹੁੰਦਾ।
ਇਸ ਲਈ ਘਸੁੰਨ ਨੇੜੇ ਹੈ, ਖ਼ੁਦਾ ਨਹੀਂ। ਜੁੱਤੀਆਂ ਨਾਲ ਸਿੱਧਾ ਕਰੋ। ਮਿੰਨਤ ਤਰਲੇ ਨਾਲ ਇਸ ਨਹੀਂ ਜੇ ਮੰਨਣਾ।
ਟਕੇ ਲੈ ਕੀ ਧੀ ਵਿਆਹੁਣ ਨਾਲ ਰੱਜ ਥੋੜਾ ਹੋਣਾ ਸੀ ? ਗੂੰਹ ਖਾਂਦਿਆਂ ਵੀ ਕਦੀ ਕਾਲ ਨਿਕਲਿਆ ਹੈ ?
ਬੜੇ ਭੈੜੇ ਆਦਮੀ ਨਾਲ ਸਦਾ ਦਾ ਵਾਹ ਪੈ ਗਿਆ ਹੈ । ਗੱਲ ਇਹ ਆ ਬਣੀ ਹੈ ਕਿ ਗੁੰਡੀ ਰੰਨ ਤੇ ਕੁਪੱਤਾ ਗੁਆਂਢ ਨਾ ਮਰੇ ਨਾ ਪਿਛੋਂ ਲੱਥੇ।
ਤੁਹਾਨੂੰ ਸਾਡੇ ਗ਼ਰੀਬਾਂ ਨਾਲ ਕੀ ਹਮਦਰਦੀ ਹੋ ਸਕਦੀ ਹੈ । ਤੁਸੀਂ ਸਾਡੀਆਂ ਤਕਲੀਫ਼ਾਂ ਅਨੁਭਵ ਹੀ ਨਹੀਂ ਕਰ ਸਕਦੇ। 'ਗੁੰਗੇ ਦੀਆਂ ਸੈਨਤਾਂ ਜਾਂ ਗੁੰਗਾ ਜਾਣੇ ਜਾਂ ਗੁੰਗੇ ਦੀ ਮਾਂ'।
ਅਜੇਹੇ ਅਨਾੜੀ ਕਾਰੀਗਰਾਂ ਨੇ ਕਿੱਥੋਂ ਵਧੀਆ ਇਮਾਰਤ ਉਸਾਰ ਲੈਣੀ ਸੀ। ਗੁੰਗੇ ਹੱਥ ਸੁਨੇਹਾ ਘੱਲ ਭਾਵੇਂ ਨਾ ਘੱਲ' । ਇਸ ਤੋਂ ਤਾਂ ਚੰਗਾ ਸੀ ਕਿ ਧਰਤੀ ਖਾਲੀ ਪਈ ਰਹਿੰਦੀ।
ਬੈਠ ਰਹੇ ਘਰ ਤੇ ਖਾਏ ਵਿਹਲੀਆਂ ਬਹਿ ਕੇ । ਬਾਹਰ ਜਾਕੇ ਕਿਹੜੀ ਇਸ ਕਮਾਈ ਸਾੜਨੀ ਏਂ । 'ਗੁੰਗੀ ਪੇਕਿਉਂ ਗਈ, ਨ ਗਈ ਇੱਕੋ ਜਿਹੀ ਹੈ।'
ਜਦ ਵਸਲ ਵਸਾਲ ਬਨਾਈਏਗਾ, ਤਦ ਗੁੰਗੇ ਦਾ ਗੁੜ ਖਾਈਏਗਾ ।
ਵਰਿਆਮ-ਸਾਡੇ ਕੋਲੋਂ ਤਾਂ ਫਕੀਰ ਫੁਕਰ ਚੰਗੇ ਨੇ, ਜਿਹੜੇ ਰਾਤ ਨੂੰ ਤਾਂ ਬੇਫ਼ਿਕਰ ਹੋ ਕੇ ਸੌਂਦੇ ਨੇ 'ਗਾਂ ਨਾ ਵੱਛੀ ਨੀਂਦ ਆਵੇ ਹੱਛੀ।'
ਕੰਜੂਸੀ ਵੀ ਇਕ ਹੱਦ ਤਕ ਹੀ ਚੰਗੀ ਹੁੰਦੀ ਹੈ। ਬਹੁਤੀ ਬੀਮਾਰੀ ਨੂੰ ਲਿਆਉਂਦੀ ਹੈ । ਫਿਰ ਭਰੋ ਘਰ ਹਕੀਮਾਂ ਦਾ। 'ਗੰਵਾਰ ਗੰਨਾ ਨਾ ਦਏ, ਭੇਲੀ ਦੇਵੇ। ਖਾਣ ਪੀਣ ਵਿੱਚ ਬੱਚਤ ਕੀਤੀ, ਪਤਨਾਲਾ ਹਕੀਮਾਂ ਦੇ ਵਗਾ ਦਿੱਤਾ।