ਜਿਸ ਘਰ' ਨਿਹੰਗ ਵੜ ਜਾਣ ਉਹ ਆਪਣੇ ਧੰਨ ਭਾਗ ਸਮਝਦਾ ਸੀ, ਤਦੋਂ ਹੀ ਇਹ ਕਹਾਵਤ ਅਜੇ ਤਕ ਮੂੰਹ ਤੇ ਚੜ੍ਹੀ ਹੋਈ ਹੈ- 'ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸ਼ੰਗ ।
ਸ਼ੇਅਰ ਕਰੋ
ਸ਼ਾਹ ਹੋਰਾਂ ਅੱਗੋਂ ਠੋਕ ਕੇ ਜਵਾਬ ਦਿੱਤਾ 'ਭਾਈ ਘਰ ਲੱਗੇ ਤਦ ਹੀ ਬਸੰਤਰ ਦੇਵਤੇ ਦਾ ਪਤਾ ਲਗਦਾ ਹੈ' । ਇੱਲਾਂ ਮੁੰਡਾ ਚੁੱਕ ਕੇ ਤਾਂ ਨਹੀਂ ਉੱਡ ਸਕਦੀਆਂ, ਪਰ ਚੂਹੇ ਪਿੱਤਲ ਤੇ ਲੋਹਾ ਜ਼ਰੂਰ ਖਾ ਸਕਦੇ ਨੇ।
ਐਵੇਂ ਕਿਸੇ ਤੇ ਤੁਹਮਤਾਂ ਲਾਣੀਆਂ ਚੰਗੀਆਂ ਨਹੀਂ। ਅਸਲ ਗੱਲ ਤਾਂ ਇਹ ਚਾਹੀਦੀ ਹੈ ਪਈ 'ਘਰ ਰੱਖ ਪੱਕਾ ਆਪਣਾ ਚੋਰ ਨਾ ਕਿਸੇ ਆਖ।
ਵੇਖੀ ਹੈ ਜੀ ਸ਼ਾਨ ਵੱਡੇ ਰਾਣੀ-ਕੀਨ ਦੀ। 'ਘਰ ਭੁੱਖ ਨੰਗ ਤੇ ਬੂਹੇ ਅੱਗੇ ਡੇਹੁੜੀ। ਬਸ ਦਿਖਾਵਾ ਹੀ ਦਿਖਾਵਾ ਹੈ।
ਮਾਈ—ਆਉ ਚੌਧਰਿਆਣੀ ਜੀ, ਜੀ ਆਇਆਂ ਨੂੰ । ਅਸੀਂ ਤੁਸਾਥੋਂ ਕੁਝ ਵੰਡਿਆ ਹੈ। ਚੌਧਰਾਣੀ-ਹਾਹੋ ਕਿ 'ਘਰ ਬਾਹਰ ਤੇਰਾ ਕੋਠੀ ਨੂੰ ਹੱਥ ਨਾ ਲਾਈਂ, ਉਂਜ ਹੈ ਤਾਂ ਸਭ ਕੁਝ ਮੇਰਾ ਹੀ।
ਵਾਹ ! ਐਹੋ ਜਿਹੇ ਬੁੱਧੂ ਅਸੀਂ ਨਹੀਂ ਬਈ ਘਰ ਫੂਕ ਤਮਾਸ਼ਾ ਵੇਖ । ਤੁਸੀਂ ਕੋਈ ਹੋਰ ਰਾਹ ਲੱਭੋ।
ਇਹ ਘਰ ਇੰਨੀਆਂ ਚੜ੍ਹਦੀਆਂ ਕਲਾਂ ਵਿੱਚ ਸੀ ਕਿ ਸਾਰਾ ਪਿੰਡ ਮੰਨਦਾ ਸੀ ਪਰ ਕੱਲਾ ਲੜਾਈ ਨੇ ਇੱਥੇ ਕੁਝ ਨਹੀਂ ਛੱਡਿਆ। ਸਿਆਣਿਆਂ ਸੱਚ ਕਿਹਾ ਹੈ 'ਘਰ ਪਾਟਾ ਰਿਜਕ ਦਾ ਘਾਟਾ'।
ਸਭੇ 'ਘਰ ਪਕਦੀਆਂ ਦੇ ਸਾਕ ਨੇ' ਜਦ ਤੋਂ ਦੁਕਾਨ ਵਿੱਚ ਘਾਟਾ ਪੈਣ ਦੀ ਸੋ ਬਾਹਰ ਨਿਕਲੀ ਹੈ, ਕੋਈ ਸਾਕ ਅੰਗ ਕਦੀ ਨਹੀਂ ਡਿੱਠਾ।
ਜੋਰਾਵਰੀ ਨਾ ਕਰ। ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ । ਅਖੇ 'ਘਰ ਨਹੀਂ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ ।'
ਪਹਿਲਾਂ ਆਪਣੇ, ਫਿਰ ਪਰਾਏ। ਉਹ ਨਾ ਹੋਵੇ ਕਿ 'ਘਰ ਦੇ ਮਾਹਣੂ ਭੁਖੇ ਮਰਨ ਤੇ ਬਾਹਰ ਸਦਕਾ ਵੰਡੀਏ'।
ਅੰਭੀ- ਹੋਰ ਸੁਣ ਲਓ। ਕਹਿੰਦੇ 'ਘਰ ਦੇ ਭੇਤੀ ਦਹਿਸਰ ਮਾਰਿਆ'। ਵੇਖਣਾ ਸਾਡੇ 'ਚੋਂ ਕੋਈ ਭਬੀਖਨ ਵਾਲੀ ਮੂਰਖਤਾ ਨਾ ਦਹੁਰਾ ਬੈਠੇ।
ਕੋਈ ਨਹੀਂ ਚੌਧਰੀ ਕੋਈ ਨਹੀਂ । ਮੁੰਡੇ ਖੁੰਡੇ ਜੋ ਹੋਏ। ਅਕਸਰ 'ਘਰ ਦੇ ਭਾਂਡੇ ਵੀ ਠਹਿਕ ਪੈਂਦੇ ਹਨ।'
'ਘਰ ਦੇ ਪੀਰਾਂ ਨੂੰ ਤੇਲ ਦੇ ਮਰੁੰਡੇ' ਏਨਾ ਵਿਦਵਾਨ ਸੀ ਭਾਈ ਕਰਮ ਸਿੰਘ, ਪਰ ਆਪਣੀ ਕੌਮ ਨੇ ਉਸ ਦੀ ਉੱਕੀ ਕਦਰ ਨਾ ਕੀਤੀ।