ਪਰ 'ਆਗ ਲਗਾਏ ਮੰਦਰ ਮੈਂ ਸੋਵੈ', ਇਹ ਕਿੱਥੋਂ ਤਕ ਨਿਭਣੀ ਸੀ ? ਉਸ ਦਾ ਜੀਵਣ ਇਤਨਾ ਭਾਰਾ ਹੋ ਗਿਆ ਕਿ ਮੌਤ ਦੀ ਉਡੀਕ ਕਰਨ ਲਗ ਪਿਆ ।
ਸ਼ੇਅਰ ਕਰੋ
ਤੁਸੀਂ ਲੱਖ ਜਤਨ ਪਏ ਕਰੋ, ਉਨ੍ਹਾਂ ਦੋਹਾਂ ਦੀ ਨਹੀਂ ਜੇ ਬਣਨੀ । ‘ਘੜੇ ਵੱਟੇ ਦਾ ਕੀ ਮੇਲ' ਵਾਲੀ ਗੱਲ ਹੈ ਉਨ੍ਹਾਂ ਦੀ ਤਾਂ।
ਪੁਲ ਤੇ ਸ਼ਾਮੂ ਸ਼ਾਹ ਨੇ ਬਣਾ ਦਿੱਤਾ ਹੈ ਪਰ ਚੌਂਹਾਂ ਪਿੰਡਾਂ ਨੂੰ ਸੁੱਖ ਹੋ ਗਿਆ ਹੈ। 'ਘੜੇ ਘੁਮਿਆਰ ਭਰੇ ਸੰਸਾਰ ਵਾਲੀ ਗੱਲ ਹੈ।
ਜੇ ਵੇਲੇ ਸਿਰ ਮੇਰੇ ਸਾਥੀ ਪੁੱਜ ਜਾਂਦੇ ਤਾਂ ਇਹ ਭੜਥੂ ਕਾਸਨੂੰ ਪੈਂਦਾ 'ਘੜੀ ਦਾ ਘੁੱਥਾ, ਸੌ ਕੋਹਾਂ ਤੇ ਜਾ ਪੈਂਦਾ ਹੈ । ਅੱਜ ਮੈਂ ਯਤਨ ਕਰਾਂ, ਕੁਝ ਨਹੀਂ ਬਣਦਾ।
ਯਾਰ ਤੁਹਾਡਾ ਵੀ ਅਜੀਬ ਲੇਖਾ ਜੇ, ‘ਘਰੋਂ ਭੁੱਖੇ ਨੰਗੇ ਤੇ ਮੀਆਂ ਮਹੱਲਦਾਰ' ਅਪਣਾ ਤਾਂ ਤੁਹਾਡਾ ਗੁਜ਼ਾਰਾ ਨਹੀਂ ਚਲਦਾ ਤੇ ਲੋਕਾਂ ਅੱਗੇ ਬਣ ਬਣ ਬਹਿੰਦੇ ਹੋ।
ਘਰੋਂ ਤਕੜੇ, ਬਾਹਰੋਂ ਪੁੱਛ । ਘਰੋਂ ਹੌਲੇ ਜਗੋਂ ਹੌਲੇ । 'ਘਰੋਂ ਜਾਈਏ ਖਾਕੇ ਤੇ ਅਗੋਂ ਮਿਲਨ ਪਕਾ ਕੇ । ਸੋ ਘਰ ਨੂੰ ਤਕੜਾ ਕਰੋ। ਬਾਹਰ ਦਿਆਂ ਦਾ ਜੱਸ ਆਪੇ ਮਿਲ ਜਾਊ ।
ਨਾਲੇ ਉਜੜੇ, ਨਾਲੇ ਬਦਨਾਮ ਹੋਏ । 'ਘਰੋਂ ਘਰ ਗਵਾਇਆ, ਭੌਂਦੂ ਨਾਉਂ ਰਖਾਇਆ' ।
ਉਠ ਦੇਸ ਦੇ ਜੱਟ ਤਿਆਰ ਹੋਇ ਘਰੋ ਘਰੀ ਜਾ ਨਵੀਂ ਸਰਕਾਰ ਹੋਈ।
ਬੇਬੇ—ਕਾਕਾ ਜੀ, ਅਸੀਂ ਬੜੇ ਦੁਖੀ ਹਾਂ, ਤੂੰ ਘਰ ਵਿੱਚ ਸਾਲੇ ਨੂੰ ਰੱਖ ਲਿਆ। ਇਹ ਕਿੱਥੇ ਦੀ ਸਿਆਣਪ ਹੈ ? 'ਘਰ ਵਿੱਚ ਸਾਲਾ ਤੇ ਕੰਧ ਵਿੱਚ ਆਲਾ' ਇਕੋ ਜਿਹੇ ਮਾੜੇ ਹੁੰਦੇ ਹਨ।
ਅੱਜ ਅਫ਼ਸਰ ਜੂ ਕੋਈ ਨਾ ਹੋਇਆ, ਇਸੇ ਲਈ ਤਾਂ ਸਾਰੇ ਬਾਬੂ ਨੱਸੇ ਫਿਰਦੇ ਹਨ । ਅਖੇ 'ਘਰ ਵਾਲਾ ਘਰ ਨਹੀਂ ਤੇ ਹੋਰ ਕਿਸੇ ਦਾ ਡਰ ਨਹੀਂ।'
ਅਸਲ ਗੱਲ ਤਾਂ ਇਹ ਹੈ ਪਈ ਘਰ ਵਾਜਾ ਤੇ ਬਾਹਿਰ ਰਾਜਾ। ਜੇ ਘਰ ਹੀ ਇਹੋ ਜਿਹੀ ਹਾਲਤ ਹੈ ਤਾਂ ਬਾਹਿਰ ਕੀ ਸੋਭਾ ਹੋਣੀ ਹੈ।
ਰਹਿਣ ਦੇ ਬਹੁਤੀਆਂ ਤਾਰੀਫਾਂ ਨਾ ਸਾੜ । 'ਘਰ ਲੜਾਕੀ ਤੇ ਬਾਹਰ ਸੰਘਣੀ, ਮੇਲੇ ਮੇਰਾ ਨਾਂ' ਬਾਹਰ ਦਿਆਂ ਨੂੰ ਛੱਡ । ਵੇਖ, ਘਰ ਵਾਲੇ ਤੇਰੇ ਬਾਰੇ ਕੀ ਕਹਿੰਦੇ ਹਨ।
ਸ਼ਾਹ ਹੋਰਾਂ ਅੱਗੋਂ ਠੋਕ ਕੇ ਜਵਾਬ ਦਿੱਤਾ 'ਭਾਈ ਘਰ ਲੱਗੇ ਤਦ ਹੀ ਬਸੰਤਰ ਦੇਵਤੇ ਦਾ ਪਤਾ ਲਗਦਾ ਹੈ' । ਇੱਲਾਂ ਮੁੰਡਾ ਚੁੱਕ ਕੇ ਤਾਂ ਨਹੀਂ ਉੱਡ ਸਕਦੀਆਂ, ਪਰ ਚੂਹੇ ਪਿੱਤਲ ਤੇ ਲੋਹਾ ਜ਼ਰੂਰ ਖਾ ਸਕਦੇ ਨੇ।