ਜਿਉਂ ਜਿਉਂ ਝੁਗਾ ਲੁਟਿਓ ਤਿਉਂ ਤਿਉਂ ਕਹੀਏ ਧੰਨ। 'ਆਈ ਰੰਨ ਤੇ ਹੋਏ ਕੰਨ ।
ਸ਼ੇਅਰ ਕਰੋ
ਕਿਰਤੀ - ਸਾਥੀਆ, ਜਦ ਮਿੱਥੇ ਹੋਏ ਟਿਕਾਣੇ ਤੇ ਹੀ ਅੱਪੜਨਾ ਹੈ, ਤਦ ਗਾਮੇ ਮਾਹਜੇ ਦੀ ਕੀ ਮੁਥਾਜੀ ? ਜਦ ਦਰਗਾਹੇ ਨੂੰ ਜਾਣਾ ਏ ਤਾਂ ਮਜੌਰਾਂ ਦੀ ਮਾਂ ਦਾ ਕੀ ਪੁੱਛਣਾ ?
ਰਾਮ ਕੌਰ-ਮਾਸੀ ਜੀ ! ਅਫੀਮ ਦੀ ਚੰਦਰੀ ਆਦਤ ਕਦ ਤੋਂ ਪਾ ਲਈ ਜੇ ? ਮਾਸੀ-ਕੀ ਪੁੱਛਦੇ ਓ । ‘ਜਦ ਤੋਂ ਜੰਮੇ ਬੋਦੀਓਂ ਲੰਮੇ।' ਸਾਡਾ ਤਾਂ ਹਮੇਸ਼ਾ ਹੀ ਇਹੋ ਹਾਲ ਰਿਹਾ ਏ !
ਨਿੱਕੀ ਦਾ ਹਾਲ ਮਾੜਾ ਹੀ ਹੈ, ਪਰ 'ਜਦ ਤਕ ਸਾਸ ਤਦ ਤਕ ਆਸ'। ਮਤਾਂ ਰੱਬ ਖੈਰ ਹੀ ਕਰੇ।
ਸਗੋਂ ਪੱਛਮੀ ਲੋਕਾਂ ਨੇ ਤਾਂ ਸਫਾਈ ਸਿਖਾਈ ਹੈ ਤੇ 'ਜਥਾ ਰਾਜਾ ਤਥਾ ਪਰਜਾ' ਹੋਣਾ ਚਾਹੀਦਾ ਹੈ।
ਰੁਕਮਣੀ- ਸੱਸੀ ! ਤੁਸੀਂ ਜਿਹੋ ਜਿਹੇ ਜਵਾਨੀ ਵਿਚ ਸਾਓ ਉਹੋ ਜਿਹੇ ਹੀ ਹੁਣ ਬੁਢੇਪੇ ਵੇਲੇ ਵੀ ਹੋ, ਤੁਸਾਡਾ ਤਾਂ ਇਹ ਹਾਲ ਹੈ ਕਿ 'ਜੱਥਾ ਕਾਲੀ, ਤਥਾ ਧੌਲੀਂ' ਰਤਾ ਜਿੰਨਾ ਵੀ ਫ਼ਰਕ ਨਹੀਂ ਪਿਆ।
ਭਾਈ ਜੀ ਨੇ ਪੈਸਾ ਪੈਸਾ ਮੰਗ ਕੇ ਸਾਧੂ ਨੂੰ ਚਾਰ ਰੁਪਈਏ ਇਕੱਠੇ ਕਰਵਾ ਦਿੱਤੇ। ਜਣੇ ਜਣੇ ਦੀ ਲਕੜੀ ਇੱਕ ਜਣੇ ਦਾ ਬੋਝ ਬਣ ਗਈ।
ਅਸੀਂ ਲੋਕ ਜਣੇ ਖਣੇ ਦੀ ਰੰਨ ਹੋਏ, ਕੀ ਕਰੀਏ ਗੁਜ਼ਾਰਾ ਜੋ ਕਰਨਾ ਹੋਇਆ।
ਅਸੀਂ ਖੱਤਰੀ ਨਹੀਂ ਲਈ ਜੱਟਾਂ ਤੋਂ । ਜੱਟੀ ਫਸਾਈ ਅੱਟੀ ਕਿਰਾੜ ਫੁਸਾਈ ਵੱਟੀ। ਅੰਤ ਨੂੰ ਖੱਟੀ ਖ਼ਤਰੀ ਹੀ ਕਰਦਾ ਹੈ।
ਖੱਤਰੀਆਂ ਦੀ ਬੱਟੀ ਵੀ ਜਿਸ ਜਿਸ ਭਾ ਆਉਂਦੀ ਹੈ, ਉਸੇ ਭਾ ਜਾਂਦੀ ਹੈ। ‘ਜੱਟਾਂ ਸੌਦੇ ਖੱਟੀ ਤੇ ਕਿਰਾੜ ਕਰਨ ਕਾਜ।' ਸਾਰੀ ਕਮਾਈ ਕਿਸੇ ਵਿਆਹ ਸ਼ਾਦੀ ਉੱਤੇ ਹੀ ਲੱਗ ਜਾਂਦੀ ਹੈ।
ਸ਼ਾਹ - ਮੇਘ ਸਿੰਘ ! ਸਿਆਣੇ ਵਿਆਣੇ ਹੋਕੇ ਤੁਹਾਨੂੰ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਕਿ ਜੱਟ ਵਿਗਾੜੇ ਮੁਰਸ਼ਦ ਨਾਲ ਜਾਂ ਬੋਲੇ ਤਾਂ ਕੱਢੇ ਗਾਲ।
ਤੁਸੀਂ ਸਮਝਦੇ ਹੋ, ਮੈਂ ਹਾਰਕੇ ਨੱਠ ਜਾਵਾਂਗਾ ? ਨਹੀਂ ਕਦੀ ਨਹੀਂ 'ਜੱਟ ਮੋਇਆ ਤਾਂ ਜਾਣੀਏ, ਜਾਂ ਕਿਰਿਆ ਹੋਵੇ । ਅਜੇ ਤਾਂ ਮੈਂ ਤੁਹਾਨੂੰ ਆਪਣਾ ਹੱਥ ਕੋਈ ਦੱਸਿਆ ਹੀ ਨਹੀਂ।
ਬੰਤੋਂ - ਅੜੀਏ ! ਤੂੰ ਵੀ ਕੋਈ ਰਾਹ ਦੀ ਗੱਲ ਕਰ, ਤੇਰੀ ਵੀ ਤਾਂ ਇਹੀ ਗੱਲ ਹੈ ਕਿ ਜੱਟ ਮਲੂਕ; ਤਲਰੂਆ ਰੁਮਾਲ।'