ਮਾਸੀ- ਬੀਬੀ ! ਕਿਤੇ 'ਆਟਾ ਪੀਠਾ ਨਹੀਂ ਤੇ ਕਹਿੰਦੀ ਅਗੇ ਵਧੀ ਫਿਰਾਂ' ਵਾਲਾ ਲੇਖਾ ਨਾ ਬਣੇ । ਤੁਸੀਂ ਤਿਆਰੀ ਤਾਂ ਕੋਈ ਕੀਤੀ ਨਹੀਂ, ਪਰ ਨਿਉਂਦਾ ਸਭ ਨੂੰ ਘੱਲ ਦਿੱਤਾ ਹੈ ।
ਸ਼ੇਅਰ ਕਰੋ
ਸਭੇ 'ਘਰ ਪਕਦੀਆਂ ਦੇ ਸਾਕ ਨੇ' ਜਦ ਤੋਂ ਦੁਕਾਨ ਵਿੱਚ ਘਾਟਾ ਪੈਣ ਦੀ ਸੋ ਬਾਹਰ ਨਿਕਲੀ ਹੈ, ਕੋਈ ਸਾਕ ਅੰਗ ਕਦੀ ਨਹੀਂ ਡਿੱਠਾ।
ਜੋਰਾਵਰੀ ਨਾ ਕਰ। ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ । ਅਖੇ 'ਘਰ ਨਹੀਂ ਖਾਣਕਾ ਤੇ ਕੁੱਤੇ ਦਾ ਨਾਂ ਮਾਣਕਾ ।'
ਪਹਿਲਾਂ ਆਪਣੇ, ਫਿਰ ਪਰਾਏ। ਉਹ ਨਾ ਹੋਵੇ ਕਿ 'ਘਰ ਦੇ ਮਾਹਣੂ ਭੁਖੇ ਮਰਨ ਤੇ ਬਾਹਰ ਸਦਕਾ ਵੰਡੀਏ'।
ਅੰਭੀ- ਹੋਰ ਸੁਣ ਲਓ। ਕਹਿੰਦੇ 'ਘਰ ਦੇ ਭੇਤੀ ਦਹਿਸਰ ਮਾਰਿਆ'। ਵੇਖਣਾ ਸਾਡੇ 'ਚੋਂ ਕੋਈ ਭਬੀਖਨ ਵਾਲੀ ਮੂਰਖਤਾ ਨਾ ਦਹੁਰਾ ਬੈਠੇ।
ਕੋਈ ਨਹੀਂ ਚੌਧਰੀ ਕੋਈ ਨਹੀਂ । ਮੁੰਡੇ ਖੁੰਡੇ ਜੋ ਹੋਏ। ਅਕਸਰ 'ਘਰ ਦੇ ਭਾਂਡੇ ਵੀ ਠਹਿਕ ਪੈਂਦੇ ਹਨ।'
'ਘਰ ਦੇ ਪੀਰਾਂ ਨੂੰ ਤੇਲ ਦੇ ਮਰੁੰਡੇ' ਏਨਾ ਵਿਦਵਾਨ ਸੀ ਭਾਈ ਕਰਮ ਸਿੰਘ, ਪਰ ਆਪਣੀ ਕੌਮ ਨੇ ਉਸ ਦੀ ਉੱਕੀ ਕਦਰ ਨਾ ਕੀਤੀ।
ਉਹਦੀ ਕਿਹੜੀ ਗੱਲ ਹੈ ? ਬੇਸ਼ਕ ਆਕੜਿਆ ਫਿਰੇ। 'ਘਰ ਦੇ ਨਾ ਮੰਨਣ, ਅਸੀਂ ਦੋ ਦੋ ਬਹਾਂਗੇ।' ਸ਼ਰੀਕੇ ਵਿੱਚ ਉਸ ਨੂੰ ਪੁਛਦਾ ਕੌਣ ਹੈ ?
ਤੁਹਾਨੂੰ ਤਾਂ ਘਰ ਦੇ ਬੰਦਿਆਂ ਵਿੱਚ ਕੋਈ ਗੁਣ ਦਿਸਦਾ ਹੀ ਨਹੀਂ, “ਘਰ ਦੀ ਮੁਰਗੀ ਦਾਲ ਬਰਾਬਰ ।" ਵਾਲਾ ਲੇਖਾ ਹੈ।
ਇਹ ਵੀ ਕੋਈ ਰਾਹ ਦੀ ਗੱਲ ਹੈ ? 'ਘਰ ਦੀ ਬਿੱਲੀ ਤੇ ਘਰ ਨੂੰ ਮਿਆਊ ।' ਤੁਸੀਂ ਚੰਗੇ ਸਾਡੇ ਹਮਦਰਦ ਹੋ ਅਸਾਨੂੰ ਹੀ ਤੰਗ ਕਰਨ ਤੇ ਲੱਕ ਬੰਨ੍ਹ ਲਿਆ ਜੇ।
ਸੱਸੜੀਏ ਸਮਝਾ ਲੈ ਪੁੱਤ ਨੂੰ ਰਾਤ ਨੂੰ ਘਰ ਨਾ ਆਵੇ । ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ।
ਕੇਸਰ- ਆਹੋ ਜੀ ! ਭੱਜਾ ਭੱਜਾ ਜਾਹ ਤੇ ਕਰਮਾਂ ਦਾ ਖੱਟਿਆ ਖਾਹ। ਭਲਿਆ ਲੋਕਾ, ਘਰ ਦੀ ਅੱਧੀ ਬਾਹਰ ਦੀ ਸਾਰੀ ਇਕ ਬਰਾਬਰ ਹੁੰਦੀ ਏ।
ਬੇਲਾ ਸਿੰਘ - ਤੇਰਾ ਪਿਉ ਤੇ ਲੱਖੀਂ ਸ਼ਾਹ ਈ ਏ । 'ਘਰ ਦਾਣਾ ਨਾ ਫੱਕਾ, ਅੰਮੀ ਪੀਹਣ ਗਈ ।' ਜ਼ਬਾਨ ਸੰਭਾਲ ਕੇ ਬੋਲ। ਲੰਬੜੀ ਤੇ ਲਾਡ ਵਿਚ ਨਾ ਰਹੀ ।' ਇੱਕ ਦੀਆਂ ਦੋ ਸੁਣਾਊਂਗਾ।