ਭਲਾ ਤੀਵੀਂ ਕੀ ਤੇ ਰਾਜ ਕੀ ? ਤੀਵੀਂ ਤਾਂ ਆਟੇ ਦੀ ਤੌਣ ਹੈ । ਘਰ ਬੈਠੀ ਨੂੰ ਚੂਹੇ ਤੇ ਬਾਹਰ ਨਿਕਲੀ ਨੂੰ ਕਾਂ ਖਾਂਦੇ ਹਨ।
ਸ਼ੇਅਰ ਕਰੋ
ਬੈਠ ਰਹੇ ਘਰ ਤੇ ਖਾਏ ਵਿਹਲੀਆਂ ਬਹਿ ਕੇ । ਬਾਹਰ ਜਾਕੇ ਕਿਹੜੀ ਇਸ ਕਮਾਈ ਸਾੜਨੀ ਏਂ । 'ਗੁੰਗੀ ਪੇਕਿਉਂ ਗਈ, ਨ ਗਈ ਇੱਕੋ ਜਿਹੀ ਹੈ।'
ਜਦ ਵਸਲ ਵਸਾਲ ਬਨਾਈਏਗਾ, ਤਦ ਗੁੰਗੇ ਦਾ ਗੁੜ ਖਾਈਏਗਾ ।
ਵਰਿਆਮ-ਸਾਡੇ ਕੋਲੋਂ ਤਾਂ ਫਕੀਰ ਫੁਕਰ ਚੰਗੇ ਨੇ, ਜਿਹੜੇ ਰਾਤ ਨੂੰ ਤਾਂ ਬੇਫ਼ਿਕਰ ਹੋ ਕੇ ਸੌਂਦੇ ਨੇ 'ਗਾਂ ਨਾ ਵੱਛੀ ਨੀਂਦ ਆਵੇ ਹੱਛੀ।'
ਕੰਜੂਸੀ ਵੀ ਇਕ ਹੱਦ ਤਕ ਹੀ ਚੰਗੀ ਹੁੰਦੀ ਹੈ। ਬਹੁਤੀ ਬੀਮਾਰੀ ਨੂੰ ਲਿਆਉਂਦੀ ਹੈ । ਫਿਰ ਭਰੋ ਘਰ ਹਕੀਮਾਂ ਦਾ। 'ਗੰਵਾਰ ਗੰਨਾ ਨਾ ਦਏ, ਭੇਲੀ ਦੇਵੇ। ਖਾਣ ਪੀਣ ਵਿੱਚ ਬੱਚਤ ਕੀਤੀ, ਪਤਨਾਲਾ ਹਕੀਮਾਂ ਦੇ ਵਗਾ ਦਿੱਤਾ।
ਗ੍ਰਹਿਸਤ ਵਿੱਚ ਜਿੱਥੇ ਸੁਖ ਹੈ, ਉੱਥੇ ਦੁੱਖ ਵੀ ਹੋਣਾ ਹੋਇਆ । 'ਗੰਨਾ ਤੇ ਗੰਗਾਲ ਹੈ ਪਰ ਛੱਲਾ ਨਾਲੋ ਨਾਲ ਹੈ'।
ਦੀਵਾਨ - ਬਾਉਲੀ ਹੋ ਗਈ... ਸਾਰੇ ਟੱਬਰ ਨੂੰ, ਪਿਉ ਦਾਦੇ ਦੀ ਇਜ਼ਤ ਨੂੰ ਤੇ ਇਸ ਮਾਲ ਦੌਲਤ ਨੂੰ ਬਚਾਉਣ ਲਈ ਰਾਮ ਲਾਲ ਨੂੰ ਗੰਦੀ ਉਂਗਲ ਜਾਣਕੇ ਵੱਢ ਦੇਣਾ ਹੀ ਭਲੀ ਗੱਲ ਹੈ।
ਵੇਖਿਆ ਓਇ ਤੂੰ ਵੱਡਾ ਸਾਧ 'ਗੰਢੋਂ ਖ਼ਾਲੀ ਤੇ ਰੱਬ ਦਾ ਸਵਾਲੀ' । ਸਾਧ ਨਾ ਬਣਦਾ ਤਾਂ ਕੀ ਕਰਦਾ। ਘਰ ਕੀ ਸੀ ਤੇਰੇ ਖਾਣ ਨੂੰ ? ਅਖੇ ਮੁੱਕ ਗਏ ਘੜੇ 'ਚੋਂ ਦਾਣੇ ਤੇ ਬਣ ਗਿਆ ਸਿੰਘ ਸਭੀਆ ।
ਕਾਲ੍ਹਾ ਗੰਢੁ ਨਦੀਆ ਮੀਂਹ ਝੋਲ ॥ ਗੰਢ ਪਰੀਤੀ ਮਿਠੇ ਬੋਲ ॥”
ਤੇਰੇ ਜਹੇ ਗੰਢ ਦੇ ਪੂਰੇ ਤੇ ਅਕਲ ਦੇ ਊਰੇ ਨੂੰ ਸਭ ਜਾਣ ਲੈਂਦੇ ਹਨ । ਤੂੰ ਸਦਾ ਠੱਗਵਾਂ ਸੌਦਾ ਹੀ ਕਰਕੇ ਆਉਂਦਾ ਹੈ।
ਜਦੋਂ ਦਾ ਉਹ ਨੰਬਰਦਾਰ ਬਣਿਆ ਹੈ ਕਿਸੇ ਨੂੰ ਫਟਕਣ ਨਹੀਂ ਦਿੰਦਾ । ਸੱਚ ਆਖਿਆ ਜੇ ਸਿਆਣਿਆਂ ਨੇ 'ਗੰਜੇ ਨੂੰ ਰੱਬ ਨਹੁੰ ਨਾ ਦੇਵੇ'।
ਬੜੀ ਮਦਦ ਕੀਤੀ ਉਹਦੀ, ਪਰ ਏਨਾ ਕੁੰਢ ਨਿਕਲਿਆ ਉਹ, ਕਿ ਆਪਣਾ ਕੁਝ ਨਾ ਬਣਾ ਸਕਿਆ। 'ਗੰਜੀ ਨੂੰ ਪੇਕੇ ਘਲਿਆ ਉਹ ਜੂੰਆਂ ਲੈ ਆਈ'। ਮੈਂ ਕੀ ਕਰਦਾ ?
ਗੁਰਬਚਨ ਸਿੰਘ ਦਾ ਵੀ ਕੋਈ ਇਤਬਾਰ ਹੈ ? 'ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ' । ਜਿਨ੍ਹੇ ਲਾਈ ਗੱਲੀ, ਓਹਦੇ ਨਾਲ ਉਠ ਚੱਲੀ।