ਭਾਰਤ ਵਿਚ ਪਾਰਸੀਆਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ ।
ਸ਼ੇਅਰ ਕਰੋ
ਘਰ ਖੀਰ ਤੇ ਬਾਹਰ ਵੀ ਖੀਰ। ਘਰ ਕੁਝ ਨਾ ਹੋਵੇ, ਤਾਂ ਬਾਹਰੋਂ ਵੀ ਜੁੱਤੀਆਂ ਹੀ ਪੈਂਦੀਆਂ ਨੇ।
ਬੱਲੇ ਬੱਲੇ ਬਈ, ਬੱਲੇ ਬੱਲੇ ! “ਘਰ ਖਾਣ ਨੂੰ ਨਹੀਂ ਮਾਂ ਪੀਹਣ ਗਈ ਏ ।” ਕਿਸੇ ਹੋਰ ਨੂੰ ਇਹ ਸ਼ੇਖੀ ਵਿਖਾਉ। ਅਸੀਂ ਤੁਹਾਡੇ ਅੰਦਰ ਦੇ ਜਾਣੂੰ ਹਾਂ।
ਵਿੱਤ ਅਨੁਸਾਰ ਹੀ ਕੰਮ ਕਰਿਆ ਕਰ ਪਿੱਛੋਂ ਔਖਾ ਹੋਵੇਂਗਾ। ਤੇਰਾ ਤਾਂ ਇਹ ਹਾਲ ਹੈ ਅਖੇ 'ਘਰ ਖੱਫਣ ਨਹੀਂ ਤੇ ਰੀਝਾਂ ਮੌਤ ਦੀਆਂ ।'
ਪਲੇਠੀ ਦਾ ਪੁੱਤਰ ਹੋਵੇ, ਤਾਂ ਛੇਤੀ ਹੀ ਸਾਡੀ ਬਾਂਹ ਆਣ ਬਣਦਾ ਹੈ । ਠੀਕ ਹੀ ਸਿਆਣਿਆਂ ਨੇ ਕਿਹਾ ਹੈ 'ਘਰ ਕੋਠਾ, ਮਾਲ ਊਠਾ, ਪੁੱਤਰ ਜੇਠਾ ਫਲ ਪੇਠਾ।
ਭਾਗਾਂ ਵਾਲੀ ਹੈ ਇਸਤਰੀ ਸਭ ਕੁਝ ਵਾਹਿਗੁਰੂ ਦਾ ਬਖਸ਼ਿਆ ਬਥੇਰਾ ਹੈ, 'ਘਰ ਹੋਵੇ ਵਸਣ ਨੂੰ ਤੇ ਮਰਦ ਹੋਵੇ ਹੱਸਣ ਨੂੰ ਤਾਂ ਹੋਰ ਕੀ ਚਾਹੀਦਾ ਹੈ ?
ਛੱਜੂ- ਘਰ ਸੂਤ ਨਾ ਪਤਾਣ, ਜੁਲਾਹਿਆਂ ਦੀ ਟੈਂ ਟੈਂ । ਸ਼ੁਦਾਈਓ ਕੰਮ ਤਾਂ ਪਹਿਲਾਂ ਬਣ ਲੈਣ ਦਿਉ।
ਮਨ-ਵਰਿਆਮ, ਘਰ ਵਰਗੀ ਕੋਈ ਥਾਂ ਨਹੀਂ । 'ਘਰ ਸਭ ਤੋਂ ਉੱਤਮ, ਭਾਵੇਂ ਪੂਰਬ ਭਾਵੇਂ ਪੱਛਮ। ਨਾਲੇ ਸ਼ਹਿਰ ਵਿੱਚ ਤੈਨੂੰ ਕਿਹੜਾ ਕਿਸੇ ਕੁਰਸੀ ਤੇ ਬਿਠਾ ਛੱਡਣਾ ਏ । ਟੋਕਰੀ ਹੀ ਢੋਣੀ ਪੈਣੀ ਏ।
ਇਹ ਤਾਂ ਠੀਕ ਕਹਿੰਦੀ ਏ ਤੂੰ ਪਈ ਮੁੰਡੇ ਨੂੰ ਉਹਦੇ ਸਾਥੀਆਂ ਨੇ ਵਿਗਾੜਿਆ । ਪਰ 'ਘਰ ਰਖੀਏ ਸੰਭਾਲ ਆਪਣਾ ਤੇ ਚੋਰ ਕਿਸੇ ਨੂੰ ਨਾ ਆਖੀਏ।" ਮੁੰਡਾ ਸਾਡੇ ਵੱਸ ਹੁੰਦਾ ਤਾਂ ਕੀ ਮਜਾਲ ਸੀ ਕਿਸੇ ਬਾਹਰਲੇ ਦੀ ?
ਪੁਸ਼ਪਾ ਵਿੱਚ ਇਹੀ ਵੱਡਾ ਔਗੁਣ ਹੈ ਕਿ ਕਦੀ ਵੀ ਕੰਮ ਸਮੇਂ ਦੇ ਅਨਕੂਲ ਨਹੀਂ ਕਰਦੀ । ਉਸਦਾ ਤਾਂ ਇਹ ਹਾਲ ਹੈ ਅਖੇ 'ਘਰ ਆਏ ਪ੍ਰਾਹੁਣੇ ਚਾੜ੍ਹ ਬੈਠੀ ਵੜੀਆਂ।
ਚੰਗਾ ਵਿਆਹ ਰਚਿਆ ਹੋਇਆ ਹੈ ਇਸ ਘਰ ਵਿੱਚ 'ਘਰ ਆਏ ਪ੍ਰਾਹੁਣੇ ਗਈ ਗੜੋਂਦੇ ਖਾਣ।' ਘਰ ਦਾ ਬੰਦਾ ਅੰਦਰ ਇੱਕ ਨਹੀਂ ਦਿਸਦਾ।
ਭਰਾ, ਭੈਣਾਂ ਪੁੱਤਰ ਸਭ ਪੈਸੇ ਦੇ ਸਾਕੇਦਾਰ ਨੇ । ਘਰ ਹੋਣਗੀਆਂ ਰੋਟੀਆਂ ਤਾਂ ਭੱਜੀਆਂ ਆਉਣਗੀਆਂ ਵਹੁਟੀਆਂ। ਪੱਲਿਉਂ ਦਾਣੇ ਮੁੱਕੇ, ਤੇ ਯਾਰ ਹੋਏ ਸੁੱਕੇ।
ਜਿੱਥੇ ਰੂਪ ਹੋਵੇਗਾ, ਉਥੇ ਭੌਰੇ ਆਉਣਗੇ 'ਘਨਿਆਰ ਤਬ ਘਾਹ, ਜਿਸ ਵਲ ਪਿੰਡ, ਉਸ ਵਲ ਰਾਹ । ਸਾਡਾ ਕੀ ਦੋਸ਼ ਹੈ ?