ਸਾਨੂੰ ਤਾਂ ਜੀ ਬਹੁਤੇ ਧਨ ਦਾ ਲੋਭ ਨਹੀਂ। ਕਿਰਸ ਅਸੀਂ ਨਹੀਂ ਕਰਦੇ। ਪਿੱਛੇ ਲਈ ਜੋੜਦੇ ਨਹੀਂ । ‘ਆਇਆ ਕੰਮ ਥੁੜੇ ਨਾ, ਪਿੱਛੇ ਜੋਗਾ ਜੁੜੇ ਨਾ। ਬਸ ਏਨਾ ਹੀ ਰੱਬ ਤੋਂ ਮੰਗੀਦਾ ਹੈ, ਜੁ ਹਥਲੀ ਕਾਰ ਨਾ ਬੰਦ ਕਰੇ ।
ਸ਼ੇਅਰ ਕਰੋ
'ਜਵਾਂ ਤੋਂ ਕਣਕ ਵਟਾ ਲੈ, ਕੀ ਮੈਂ ਘਰੋਂ ਲੜ ਕੇ ਆਈ ਆਂ ? ਜਿਹੋ ਜਿਹੀ ਤੂੰ ਚੀਜ਼ ਦੇਵੇਂਗੀ, ਮੈਂ ਵੀ ਓਨਾ ਹੀ ਮੁੱਲ ਤਾਰਾਂਗੀ।
ਚੌਧਰੀ ਜੀ, ਵਿਸਾਖ ਕੀ ਆਖ ਤੇ ਕੂੰਜਾਂ ਦਾ ਛੱਪੜਾਂ ਵਿੱਚ ਆਉਣਾ ਕੀ ਆਖ ? ਸਿਆਣਿਆਂ ਨੇ ਇਸੇ ਕਰਕੇ ਕਿਹਾ ਹੈ ਕਿ "ਜਵਾਂ ਕੂੰਜਾਂ ਮਿਹਣਾ, ਜੇ ਰਹਿਣ ਬਿਸਾਖ ।”
ਪਾਣੀ ਪੀਣ ਨਾਲ ਕਿੰਨੀ ਠੰਢ ਪੈਂਦੀ ਹੈ। 'ਜਲ ਮਿਲਿਆ ਪਰਮੇਸ਼ਰ ਮਿਲਿਆ' ਵਾਲੀ ਗੱਲ ਹੋ ਜਾਂਦੀ ਹੈ।
ਗੰਗਾ ਰਾਮ ! 'ਜ਼ਰ ਭੀ ਗਿਆ ਤੇ ਯਾਰੀ ਭੀ ਗਈ' ਮਿੱਤਰ ਨੂੰ ਉਧਾਰ ਕੀ ਦਿੱਤਾ, ਮਿੱਤਰਤਾ ਵੀ ਜਾਂਦੀ ਰਹੀ । ਹੁਣ ਉਹ ਮੇਰੇ ਮੱਥੇ ਹੀ ਨਹੀਂ ਲਗਦਾ।
ਨੱਠ ਗਈ ਏ ਵਹੁਟੀ ਵਿਚਾਰੇ ਗਰੀਬ ਦੀ । ਸੱਚ ਹੈ ‘ਜ਼ਰ ਬਿਨਾਂ ਇਸ਼ਕ ਟੈਂ ਟੈਂ।'
ਪੰਚ- ਸਜਨੋ ! ਸਾਰੇ ਸਿਆਪੇ ਦੀ ਜੜ੍ਹ ਤਾਂ ਜਾਨਕੀ ਹੀ ਹੈ ਨਾ, ਇਸ ਦਾ ਮਾਮਲਾ ਨਿਪਟ ਜਾਣ ਨਾਲ ਸੁਲਾਹ ਹੋ ਜਾਵੇਗੀ । ਜ਼ਰ, ਜੋਰੂ, ਜ਼ਮੀਨ ਤਿਨੇ ਅਪਤਾ ਦਾ ਮੂਲ' ਸੋ ਜਾਨਕੀ ਵਾਲਾ ਮਾਮਲਾ ਪਹਿਲਾਂ ਨਜਿੱਠੋ ॥
ਦੌਲਤਾ ! ਤੂੰ ਸੁਣਿਆ ਨਹੀਂ ਜੇ, ਅਖੇ ਜ਼ਮੀਨ ਨੂੰ ਵਾਹ ਤੇ ਖੰਡ ਖੀਰ ਖਾਹ ! ਜਿੰਨੀ ਮਿਹਨਤ ਕਰੇਂਗਾ ਓਨਾ ਹੀ ਫਲ ਪਾਏਂਗਾ।
ਸਰਦਾਰ ਜੀ ! 'ਜ਼ਮੀਨ ਓਹੋ ਰਾਣੀ, ਜਿਸ ਦੇ ਸਿਰ ਪਾਣੀ’, ਪਾਣੀ ਬਾਝੋਂ ਖੇਤੀ ਕਿਵੇਂ ਹੋਵੇ ?
ਇੰਦਰ-ਬਸ ਇਕ ਤੂੰ ਹੀ ਚਤਰ ਜੰਮ ਪਿਆ । ਹੋਰ ਤਾਂ ਸਭ ਮੂਰਖ ਬਣ ਗਏ। ਬੱਚਾ, ਤੇਰੇ ਵੱਸ ਦੀ ਗੱਲ ਨਹੀਂ, ਜ਼ਮਾਨੇ ਨੂੰ ਅੱਗ ਲਗੀ ਹੋਈ ਏ। ਪੜ੍ਹ, ਲਿਖ ਕੇ, ਖੌਰੇ ਉਨ੍ਹਾਂ ਦੀ ਮੱਤ ਨੂੰ ਕੀ ਹੋ ਜਾਂਦਾ ਹੈ।
‘ਜਮਾਤ ਕਰਾਮਾਤ ਹੈ' ਜਿਸ ਕੰਮ ਨੂੰ ਵੀ ਚਾਰ ਬੰਦੇ ਰਲ ਕੇ ਕਰਨ, ਉਹ ਸੌਖਾ ਹੋ ਜਾਂਦਾ ਹੈ।
ਲ੍ਹਾਨਤ ਸਾਡੀ ਅਕਲ ਨੂੰ, ਖੁਰੀ ਜਿਨ੍ਹਾਂ ਦੀ ਮੱਤ । ਸਾਇਤ ਵੇਲਾ ਗੁਜ਼ਰਿਆ ਹੱਥ ਨਾ ਆਵੇ ਵੱਤ।
ਸਵਰਨ- ਕਾਕੀ ਜੇ ਤੂੰ ਕੰਮ ਕਰਦੀ ਰਵੇਂ ਤਾਂ ਜਾਚ ਵੀ ਆ ਜਾਵੇ ਤੇ ਸਾਰੇ ਕੰਮ ਠੀਕ ਹੋ ਪੈਣ । ਪਰ ਤੇਰਾ ਉਹ ਹਾਲ ਹੈ ਅਖੇ 'ਜਨਮ ਨਾ ਕੰਘੀ ਵਾਹੀ ਤੇ ਸਵਾਧਾ ਵਿੰਗ' ਹੁਣ ਦੋਸ਼ ਕਿਸ ਨੂੰ ਦੇਈਏ ?