ਬੁੱਧਾਂ- ਨੀ ਪਾਰੋ, ਤੈਨੂੰ ਕੀ ਹੋ ਗਿਆ ਹੈ ? ਇਤਨੀ ਘਬਰਾਹਟ ਕਾਹਦੀ ? ਅਜੇਹੀਆਂ ਗੱਲਾਂ ਤਾਂ ਪਿੰਡਾਂ ਵਿੱਚ ਨਿਤ ਵਾਪਰਦੀਆਂ ਹਨ। ਅਖੇ 'ਆਇਆ ਨਾ ਘਾਓ, ਤੇ ਵੈਦ ਬੁਲਾਓ। ਮਾਮੂਲੀ ਰੌਲਾ ਸੁਣ ਕੇ ਹੀ ਵਿਆਕੁਲ ਹੋ ਗਈ ਏਂ ।
ਸ਼ੇਅਰ ਕਰੋ
ਪਰ ਤੂੰ ਮੇਰੇ ਅੱਗੇ ਜ਼ਿਕਰ ਤੇ ਕਦੀ ਨਹੀਂ ਸੀ ਕੀਤਾ। “ਹਜੂਰ ਦਾ ਖਿਆਲ ਬਜਾ ਹੈ, ਪਰ ਛੋਟਾ ਮੂੰਹ, ਵੱਡੀ ਗੱਲ, ਮੈਨੂੰ ਅੱਜ ਵਰਗੀ ਗ਼ਰੀਬ ਨਿਵਾਜੀ ਮਿਲੀ ਹੁੰਦੀ ਤਾਂ ਮੈਂ ਗੱਲ ਦੱਸਣੋਂ ਕਦੀ ਨਾ ਰੁਕਦਾ ।
ਪੰਚ-ਦਿਸਣ ਵਿਚ ਤਾਂ ਧਨੀ ਰਾਮ ਮਾੜੂਆ ਜਿਹਾ ਬੰਦਾ ਦੀਹਦਾ ਹੈ ਪਰ ਵਿੱਚੋਂ ਤਕੜਾ ਹੈ। ਤੂੰ ਕਾਹਲੀ ਵਿਚ ਕਿਧਰੇ ਉਸ ਨੂੰ ਹੱਥ ਨਾ ਪਾ ਬਹੀਂ। ਛੋਟਾ ਪਾਣੀ ਵੇਖ ਕੇ, ਵੱਡਾ ਟਪ ਨਾ ਮਾਰ।
ਬਥੇਰੇ ਪਾਪੜ ਵੇਲੇ, ਪਰ 'ਛੇਕੜ ਬਚਾ ਮੂਲਿਆ ਤੁਧ ਹਟੀ ਬਹਿਣਾ।' ਜਿੱਥੋਂ ਤੁਰੇ ਸਾਂ ਉੱਥੇ ਹੀ ਆ ਖੜੋਤੇ ।
ਚਾਰ ਚੁਫੇਰੇ ਤੋਂ ਲਾਹਨਤਾਂ ਪਈਆਂ ਉਸ ਨੂੰ, ਕਿਸੇ ਆਖਿਆ 'ਛੂਨੀ ਵਿਚ ਪਾਣੀ ਪਾ ਕੇ ਡੁੱਬ ਮਰ' ਕਿਸੇ ਆਖਿਆ 'ਮੂੰਹ ਤੇ ਕਾਲਖ ਮਲ ਲੈ' ਪਰ ਉਸ ਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਸੀ। ਲੱਜਤ ਜੁ ਦੱਬ ਕੇ ਹੋਇਆ ਹੋਇਆ ਸੀ।
ਤੂੰ ਤਾਂ ਨਿੰਦਣਾ ਹੀ ਹੋਇਆ। ਤੇਰੇ ਹੱਥ ਜੁ ਨਾ ਆਈ । ਅਖੇ 'ਛਿਕੇ ਹੱਥ ਨ ਅਪੜੇ ਥੂਹ ਕੌੜੀ।''
ਖੁਸ਼ੀਆਂ ਮਨਾਓ, ਤੁਸੀਂ ਖੁਸ਼ੀਆਂ । ਮੇਰੇ ਸੋਗ ਦੀ ਪਰਵਾਹ ਨਾ ਕਰੋ । 'ਬਿੱਲੀ ਦੇ ਭਾਗੀਂ ਛਿੱਕਾ ਟੁੱਟਾ ਮੈਂ ਉਜੜਾਂਗਾ ਤਦੇ ਤੁਹਾਡੀ ਕੋਈ ਪੁੱਛ ਕਰੇਗਾ।
ਪ੍ਰੇਮ ਦੇ ਵਿਆਹ ਦੀਆ ਧੁੰਮਾਂ ਪੈ ਗਈਆਂ, ਸਾਰੇ ਸ਼ਹਿਰ ਵਿੱਚ। ਪਰ ਹੋਈ ਉਹ ਗੱਲ, ਅਖੇ ਛਲੀ ਪੂਣੀ ਸਭ ਵਿਕਾਣੀ ਜੀ ਬਚਾ ਪਰਨੀਂਦੜਿਆ।
ਜੁੰਮਿਆਂ, ਛੱਪੜ ਵਿੱਚੋਂ ਮਹਿੰ ਕੱਢਣੀ ਤੇ ਠਠੀ ਵਿਚੋਂ ਚੂਹੜਾ ਕੱਢਣਾ ਬੜਾ ਔਖਾ ਕੰਮ ਹੈ।' ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ।
ਬਾਬਾ ਬਖਸ਼, ਮੈਨੂੰ। ਮੇਰੇ ਪਿੱਛੇ ਨਾ ਲੱਗੋ। ਮੈਂ ਕੁਝ ਨਹੀਂ ਮੰਗਦਾ ਤੁਹਾਥੋਂ। 'ਛਡੀ ਤੇਰੀ ਛਾਹ, ਸਾਨੂੰ ਕੁੱਤਿਆਂ ਤੋਂ ਛਡਾ।'
ਜਦ ਦੀਆਂ ਭਰਾਵਾਂ ਨੇ ਅੱਖਾਂ ਫੇਰੀਆਂ ਹਨ ਮੈਂ ਵੀ ਕਦੀ ਉਨ੍ਹਾਂ ਦੇ ਪਾਸ ਨਹੀਂ ਗਿਆ। ਮੈਂ ਆਖਿਆ ਮਨਾਂ ਛੱਡਿਆ ਗਿਰਾਂ ਤੇ ਫਿਰ ਲੈਣਾ ਕੀ ਨਾਂ ।'
ਯਾਰ, ਤੂੰ ਕਾਹਦਾ ਤਰਖਾਣ ਏ ! ਸੰਦ ਤਾਂ ਤੇਰੇ ਪਾਸ ਇਕ ਵੀ ਨਹੀਂ । ਅਖੇ, "ਛੱਜ ਨਾ ਬਹਾਰੀ ਤੇ ਕਾਹਦੀ ਭਣਿਆਰੀ ?"
ਭਾਵੇਂ ਕੁਝ ਵੀ ਸਮਝੋ, “ਪਰ ਛਛੂੰਦਰ ਦੇ ਸਿਰ ਚੰਬੇਲੀ ਦਾ ਤੇਲ" ਤਾਂ ਕੋਈ ਨਹੀਂ ਵਰਤਦਾ । ਤੁਸਾਂ ਸਾਰੇ ਘਰ ਦੀ ਵਾਂਗ ਡੋਰ ਨੌਕਰਾਂ ਚਾਕਰਾਂ ਦੇ ਹੱਥ ਫੜਾ ਦਿੱਤੀ । ਉਨ੍ਹਾਂ ਨੇ ਉਜਾੜਨਾ ਹੀ ਸੀ।