ਐਸੇ ਕੋ ਤੈਸਾ ਮਿਲੇ ਸੁਣ ਲੈ ਰਾਜਾ ਭੀਲ, ਲੋਹੇ ਨੂੰ ਘੁਣ ਖਾ ਗਿਆ, ਲੜਕਾ ਲੈ ਗਈ ਚੀਲ

- (ਜਦ ਕੋਈ ਕਿਸੇ ਨੂੰ ਬਹਾਨੇ ਨਾਲ ਠੱਗਣਾ ਚਾਹੇ ਤੇ ਅਗੋਂ ਦੂਜਾ ਵੀ ਉਸਨੂੰ ਉਵੇਂ ਹੀ ਹੋ ਕੇ ਟੱਕਰੇ)

ਤੁਸੀਂ ਫ਼ਿਕਰ ਨਾ ਕਰੋ । ਮੈਂ ਵੀ ਐਸੇ ਨੂੰ ਤੈਸਾ ਹੋ ਕੇ ਮਿਲਾਂਗਾ । ਇਨ੍ਹੇ ਸਾਨੂੰ ਉਧਾਰ ਨਹੀਂ ਦਿੱਤਾ, ਆਖੇ ਪੈਸੇ ਹੈ ਨਹੀਂ । ਅਸੀਂ ਇਹਦਾ ਖੇਤ ਨਹੀਂ ਵਾਹਵਾਂਗੇ, ਪਈ ਤਨ ਦਾ ਜ਼ੋਰ ਘਟ ਗਿਆ ਹੈ, ਜੇ ਲੋਹੇ ਨੂੰ ਘੁਣ ਖਾ ਸਕਦਾ ਹੈ, ਤਾਂ ਮੁੰਡੇ ਨੂੰ ਚੀਲ ਕਿਉਂ ਨਹੀਂ ਚੁੱਕ ਸਕਦੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ