ਆਪਣੀ ਨੀਂਦੇ ਸਉਣਾ ਤੇ ਆਪਣੀ ਨੀਂਦੇ ਜਾਗਣਾ

- (ਜਦ ਕੋਈ ਹਰ ਕੰਮ ਆਪਣੀ ਮਨ-ਮਰਜ਼ੀ ਅਨੁਸਾਰ ਕਰ ਸਕੇ)

ਬਹੁਤੀ ਦੇ ਲਾਲਚ ਨੇ ਪਿੰਡੋਂ ਕਢ ਸ਼ਹਿਰ ਵਲ ਧਕਿਆ ।
ਸਹੁੰ ਤੇਰੀ ਹੈ ਮਿਤਰਾ ਕਿਕਰਾ,
ਦਿਲ ਹੈ ਡਾਹਢਾ ਅਕਿਆ ।
ਆਪਣੀ ਨੀਂਦਰ ਸੌਂ ਨਹੀਂ ਸਕਦਾ,
ਜਾਗ ਨਾ ਆਪਣੀ ਜਾਗੇ ।
ਮੈਂ ਉਹ ਮੈਂ ਨਹੀਂ ਰਹਿਆ,
ਕਿੱਦਾਂ ਹੁਣ ਢੁੱਕਾਂ ਤੇਰੇ ਲਾਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ