ਨਵੀਆਂ ਵਿਆਂਹਦੜਾਂ ਆ ਕੇ ਖ਼ਾਵੰਦਾਂ ਨੂੰ ਪਤਾ ਨਹੀਂ ਕੀ ਪੱਟੀਆਂ ਪੜ੍ਹਾ ਦਿੰਦੀਆਂ ਹਨ ਕਿ ਸਕੇ ਭਾਈਆਂ ਦਿਆਂ ਦਿਲਾਂ ਵਿੱਚ ਵੀ ਤਰੇੜਾਂ ਪੈ ਜਾਂਦੀਆਂ ਹਨ । 'ਆਉਣ ਪਰਾਈਆਂ ਜਾਈਆਂ ਵਿਛੋੜਨ ਸਕਿਆਂ ਭਾਈਆਂ ।'
ਸ਼ੇਅਰ ਕਰੋ
ਨਿੱਕੀ ਦਾ ਹਾਲ ਮਾੜਾ ਹੀ ਹੈ, ਪਰ 'ਜਦ ਤਕ ਸਾਸ ਤਦ ਤਕ ਆਸ'। ਮਤਾਂ ਰੱਬ ਖੈਰ ਹੀ ਕਰੇ।
ਸਗੋਂ ਪੱਛਮੀ ਲੋਕਾਂ ਨੇ ਤਾਂ ਸਫਾਈ ਸਿਖਾਈ ਹੈ ਤੇ 'ਜਥਾ ਰਾਜਾ ਤਥਾ ਪਰਜਾ' ਹੋਣਾ ਚਾਹੀਦਾ ਹੈ।
ਰੁਕਮਣੀ- ਸੱਸੀ ! ਤੁਸੀਂ ਜਿਹੋ ਜਿਹੇ ਜਵਾਨੀ ਵਿਚ ਸਾਓ ਉਹੋ ਜਿਹੇ ਹੀ ਹੁਣ ਬੁਢੇਪੇ ਵੇਲੇ ਵੀ ਹੋ, ਤੁਸਾਡਾ ਤਾਂ ਇਹ ਹਾਲ ਹੈ ਕਿ 'ਜੱਥਾ ਕਾਲੀ, ਤਥਾ ਧੌਲੀਂ' ਰਤਾ ਜਿੰਨਾ ਵੀ ਫ਼ਰਕ ਨਹੀਂ ਪਿਆ।
ਭਾਈ ਜੀ ਨੇ ਪੈਸਾ ਪੈਸਾ ਮੰਗ ਕੇ ਸਾਧੂ ਨੂੰ ਚਾਰ ਰੁਪਈਏ ਇਕੱਠੇ ਕਰਵਾ ਦਿੱਤੇ। ਜਣੇ ਜਣੇ ਦੀ ਲਕੜੀ ਇੱਕ ਜਣੇ ਦਾ ਬੋਝ ਬਣ ਗਈ।
ਅਸੀਂ ਲੋਕ ਜਣੇ ਖਣੇ ਦੀ ਰੰਨ ਹੋਏ, ਕੀ ਕਰੀਏ ਗੁਜ਼ਾਰਾ ਜੋ ਕਰਨਾ ਹੋਇਆ।
ਅਸੀਂ ਖੱਤਰੀ ਨਹੀਂ ਲਈ ਜੱਟਾਂ ਤੋਂ । ਜੱਟੀ ਫਸਾਈ ਅੱਟੀ ਕਿਰਾੜ ਫੁਸਾਈ ਵੱਟੀ। ਅੰਤ ਨੂੰ ਖੱਟੀ ਖ਼ਤਰੀ ਹੀ ਕਰਦਾ ਹੈ।
ਖੱਤਰੀਆਂ ਦੀ ਬੱਟੀ ਵੀ ਜਿਸ ਜਿਸ ਭਾ ਆਉਂਦੀ ਹੈ, ਉਸੇ ਭਾ ਜਾਂਦੀ ਹੈ। ‘ਜੱਟਾਂ ਸੌਦੇ ਖੱਟੀ ਤੇ ਕਿਰਾੜ ਕਰਨ ਕਾਜ।' ਸਾਰੀ ਕਮਾਈ ਕਿਸੇ ਵਿਆਹ ਸ਼ਾਦੀ ਉੱਤੇ ਹੀ ਲੱਗ ਜਾਂਦੀ ਹੈ।
ਸ਼ਾਹ - ਮੇਘ ਸਿੰਘ ! ਸਿਆਣੇ ਵਿਆਣੇ ਹੋਕੇ ਤੁਹਾਨੂੰ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਕਿ ਜੱਟ ਵਿਗਾੜੇ ਮੁਰਸ਼ਦ ਨਾਲ ਜਾਂ ਬੋਲੇ ਤਾਂ ਕੱਢੇ ਗਾਲ।
ਤੁਸੀਂ ਸਮਝਦੇ ਹੋ, ਮੈਂ ਹਾਰਕੇ ਨੱਠ ਜਾਵਾਂਗਾ ? ਨਹੀਂ ਕਦੀ ਨਹੀਂ 'ਜੱਟ ਮੋਇਆ ਤਾਂ ਜਾਣੀਏ, ਜਾਂ ਕਿਰਿਆ ਹੋਵੇ । ਅਜੇ ਤਾਂ ਮੈਂ ਤੁਹਾਨੂੰ ਆਪਣਾ ਹੱਥ ਕੋਈ ਦੱਸਿਆ ਹੀ ਨਹੀਂ।
ਬੰਤੋਂ - ਅੜੀਏ ! ਤੂੰ ਵੀ ਕੋਈ ਰਾਹ ਦੀ ਗੱਲ ਕਰ, ਤੇਰੀ ਵੀ ਤਾਂ ਇਹੀ ਗੱਲ ਹੈ ਕਿ ਜੱਟ ਮਲੂਕ; ਤਲਰੂਆ ਰੁਮਾਲ।'
ਮੇਰੇ ਨਾਲ ਵੀ ਉਹੀ ਗੱਲ ਬੀਤੀ। ਅਖੇ 'ਜੱਟ ਪਿਲਾਈ ਲੱਸੀ ਤੇ ਗਲ ਵਿੱਚ ਪਈ ਰੱਸੀ। ਮਮੂਲੀ ਜਿਹੇ ਲਾਭ ਪਿੱਛੇ ਮੈਂ ਆਪਣਾ ਘਾਣ ਕਰਵਾ ਲਿਆ।
ਇਸ ਮੂਰਖ ਨਾਲ ਮਖੌਲ ਨਾ ਕੀਤਾ ਕਰੋ, ਇਸ ਦਾ ਤਾਂ ਇਹ ਹਾਲ ਹੈ। ਅਖੇ 'ਜੱਟ ਦਾ ਹਾਸਾ ਤੇ ਭੰਨ ਸੁੱਟੇ ਪਾਸਾ। ਹਾਸੇ ਹਾਸੇ ਵਿੱਚ ਵੀ ਤੁਹਾਡੀ ਜਾਨ ਤੋੜ ਦੇਵੇਗਾ।