ਜਿਹੜੇ ਹੋਣ ਬੇਅਕਲ ਚਾ ਲਾਂਵਦੇ ਨੀ ਇੱਟਾਂ ਬਾਰੀਆਂ ਦੀਆਂ ਮੋਰੀਆਂ ਦੇ ।
ਸ਼ੇਅਰ ਕਰੋ
ਓਇ ਝੱਲਿਆ ! ਇਹ ਜੱਟ ਸਾਰੇ ਵਿੱਚੋਂ ਇਕਮਿਕ ਸੀ। ਭਾਵੇਂ ਸਿੱਖ ਹੋਣ ਤੇ ਭਾਵੇਂ ਕੋਈ ਹੋਰ। ਇਨ੍ਹਾਂ ਸਾਰਿਆਂ ਦੀ ਨਾਨੀ ਇੱਕੋ ਹੀ ਇੱਕੋ । 'ਚੋ ਚਸ਼ਮੇ ਨੀ ਸਾਰੇ ਚੋ ਚਸ਼ਮੇਂ।'
ਸਰਦਾਰ ਜੀ ! ਇਹ ਕੋਈ ਨਵੀਂ ਗੱਲ ਏ ? ਸਦਾ ਚੂੜੇ ਵਾਲੀ ਦੀ ਚੂੜੇ ਵਾਲਾ ਹੀ ਬਾਂਹ ਫੜਦਾ ਆਇਆ ਹੈ। ਉਹ ਦੋਵੇਂ ਹੋਏ ਜੋ ਵੱਡੀ ਸ਼ਾਨ ਵਾਲੇ। ਕਿਉਂ ਨਾ ਇੱਕ ਦੂਜੇ ਉੱਤੇ ਡੁੱਲ੍ਹਦੇ ?
ਤੂੰ ਹੁਣ ਕਿਸੇ ਨੂੰ ਕਿਉਂ ਪੁੱਛੇ ਬੁਲਾਵੇਂ ? 'ਚੂੜੀਆਂ ਦੀ ਥਹੀ, ਨਾ ਭੈਣ ਨਾ ਭਣੇਈ ' ਚਾਰ ਪੈਸੇ ਖਾਣ ਲਈ ਮਿਲ ਗਏ। ਬਸ, ਤੂੰ ਕੌਣ ਤੇ ਮੈਂ ਕੌਣ ।
ਕੌਣ ਕਮਜ਼ਾਤ ਹੈ, ਪੁੱਤਰ, ਉਹ ਤੇਰੇ ਸਾਹਮਣੇ । ਡੱਟ ਕੇ ਆਪਣੀ ਥਾਂ ਤੇ ਬੈਠਾ ਰਹੁ । ਰਤਾ ਭੈ ਨਾ ਰੱਖ । ‘ਚੂਹਿਆਂ ਦੇ ਡਰੋਂ, ਘਰ ਨਹੀਂ ਛੱਡ ਦਈਦੇ।
ਸੁਣੀ ਜਾਓ, ਸ਼ੇਖੀਆਂ ਭਾਈ ਹੁਰਾਂ ਦੀਆਂ। ਅਖੇ ‘ਚੂਹਿਆਂ ਤੋਂ ਡਰੇ ਤੇ ਲੱਠ ਮਾਰਾਂ ਵਿੱਚ ਨਾਂ' ਚੂਹੜਿਆਂ ਪਾਸੋਂ ਮਾਰ ਖਾ ਲਈ ਤੇ ਹੁਣ ਤੀਸ ਮਾਰ ਖ਼ਾਂ ਬਣਨ ਬੈਠੇ ਹਨ।
ਪੰਚ- ਸਰਦਾਰ ਜੀ ! ਸੋਚਣ ਦੀ ਕਿਹੜੀ ਗੱਲ ਹੈ ? ਭੈੜਿਆਂ ਦੇ ਸਾਥੀ ਚੰਦਰੇ ਹੀ ਹੁੰਦੇ ਹਨ, 'ਚੂਹੜਿਆਂ ਦੀ ਜੋਗ, ਚਮਿਆਰ ਲੈ ਲੈ ਜਾਣ ।"
ਨਹੀਂ ਜਾਂਦੀ ਆਕੜ ਇਨ੍ਹਾਂ ਕਮੀਨਾ ਦੀ ਭਾਵੇਂ ਕਿੰਨੇ ਵੀ ਨਿਘਰ ਜਾਣ। ਚੂਹੜਿਓ ਰੱਬ ਮੁਸੱਲੀ ਕੀਤਾ, ਆਕੜ ਓਹਦੀ ਓਹਾ। ਇਨ੍ਹਾਂ ਨਾਲ ਮੱਥਾ ਲਾਣਾ ਸਾਊਆਂ ਦਾ ਕੰਮ ਨਹੀਂ।
ਸ਼ਾਂਤੀ ਦਾ ਕੀ ਹਾਲ ਪੁੱਛਦੇ ਹੋ । ਉਹ ਤਾਂ ਚੁੱਲ੍ਹੇ ਵਿੱਚੋਂ ਨਿਕਲ ਭੱਠ ਵਿੱਚ ਜਾ ਪਈ ਹੈ। ਅੱਗੇ ਫਿਰ ਕੁਝ ਖਾਣ ਨੂੰ ਤਾਂ ਸੀ ਭਾਵੇਂ ਘਰ ਵਿੱਚ ਪੁੱਛ ਪ੍ਰਤੀਤ ਘਟ ਸੀ । ਹੁਣ ਨਾ ਖਾਣ ਨਾ ਪੁੱਛ ਪਰਤੀਤ।
ਮੇਰੀ ਕਿਨ੍ਹੇ ਖਬਰ ਸਾਰ ਲੈਣੀ ਸੀ। ਤੁਹਾਡੇ ਲਈ ਤਾਂ ‘ਚੁੱਲਿਓਂ ਦੂਰ ਸੋ ਸੂਰ' । ਮੈਂ ਰਤਾ ਓਹਲੇ ਹੋਇਆ, ਸ਼ੁਕਰ ਕੀਤਾ ਤੇ ਭੁਲਾ ਦਿੱਤਾ।
ਗੱਲ ਮਤਲਬ ਦੀ ਹੀ ਕੀਤਾ ਕਰੋ । ਚੁੱਪ ਸੁਨਹਿਰੀ ਤੇ ਬੋਲ ਦੁਪਹਿਰੀ। ਵਾਧੂ ਗੱਲਾਂ ਵਿੱਚੋਂ ਦੁਬਿਧਾ ਹੀ ਨਿਕਲਦੀ ਹੈ।
ਮਹਾਰਾਜ- ਕੀ ਉਹ ਮੰਨ ਗਈ ? ਸੁੰਦਰੀ-ਮਹਾਰਾਜ, ਚੁੱਪ ਅੱਧੀ ਹਾਂ ਹੈ । ਉਹ ਸਭ ਕੁਝ ਸੁਣ ਕੇ ਚੁੱਪ ਹੋ ਰਹੀ ਸੀ।