ਗ੍ਰਹਿਸਤ ਵਿੱਚ ਜਿੱਥੇ ਸੁਖ ਹੈ, ਉੱਥੇ ਦੁੱਖ ਵੀ ਹੋਣਾ ਹੋਇਆ । 'ਗੰਨਾ ਤੇ ਗੰਗਾਲ ਹੈ ਪਰ ਛੱਲਾ ਨਾਲੋ ਨਾਲ ਹੈ'।
ਸ਼ੇਅਰ ਕਰੋ
ਜੱਟ ਆਪਣੀ ਚਾਦਰ ਵੇਖ ਕੇ ਲੱਤਾਂ ਪਸਾਰੇ ਤਾਂ ਸੁਖੀ ਰਹੇ। 'ਚਿੱਟਾ ਕੱਪੜਾ, ਕੁੱਕੜ ਖਾਣਾ, ਉਸ ਜੱਟ ਦਾ ਨਹੀਂ ਟਿਕਾਣਾ।'
ਸ਼ਰਮ ਨਹੀਂ ਆਉਂਦੀ, ਬੁਢਿਆ ਖੋਸੜਾ ਤੈਨੂੰ ? 'ਚਿੱਟਾ ਸਿਰ ਤੇ ਬੋਝੇ ਵਿੱਚ ਗਾਜਰਾਂ ।' ਜੇ ਪੱਲੇ ਕੁਝ ਨਹੀਂ ਸੀ ਤਾਂ ਮੇਰਾ ਸਿਰ ਕਿਉਂ ਏਨਾ ਚਿਰ ਖਪਾਈ ਰੱਖਿਆ ?
ਮਨ- ਵਰਿਆਮ ਸਿੰਘ ! ਇਸ਼ਕ ਮੁਸ਼ਕ ਲੁਕਾਇਆ ਨਹੀਂ ਰਹਿੰਦੇ। ਚਿਹਰਾ ਦਿਲ ਦਾ ਗਵਾਹ ਹੁੰਦਾ ਏ। ਤੂੰ ਮੈਥੋਂ ਗੱਲਾਂ ਨਾ ਛੁਪਾ ।
ਚਾਰਾ, ਕੋਈ ਕੰਮ ਤਾਂ ਚੱਜ ਦਾ ਕੀਤਾ ਕਰ। ਤੇਰਾ ਤਾਂ ‘ਚਾਰ ਮੁੱਠੀ ਖੇਹ' ਵਾਲਾ ਹਾਲ ਹੈ।
ਸਾਡੀ ਸਮਝੀ ਬੇਲੀਆ, ਚਾਰੇ ਚਕ ਜਾਗੀਰ । ਕਾਸ਼ਤਕਾਰ ਕੁਧਰਮ ਦੇ, ਖਾ ਖਾ ਹੋਏ ਅਮੀਰ ।
ਰਾਇ ਸਾਹਿਬ :- ਸਵਾਦ ਸਵਾਦ ਦੀ ਗੱਲ ਰਹਿਣ ਦੇ ਭਾਈ । ਪੜ੍ਹੀ ਹੋਈ ਹੋਵੇ ਭਾਵੇਂ ਅਨਪੜ੍ਹ ਹੋਵੇ, ਗੱਲ ਓਹੀ ਹੀ ਏ, ਚਾਰ ਦਿਨਾਂ ਦੀ ਚਾਂਦਨੀ ਫਿਰ ਓਹੀ ਹਨੇਰੀ ਰਾਤ । ਪਹਿਲਾਂ ਪਹਿਲ ਸਾਰਿਆਂ ਦੀ ਅਨੰਦ ਨਾਲ ਲੰਘ ਜਾਂਦੀ ਏ ਤੇ ਪਤਾ ਪਿੱਛੋਂ ਆਣ ਕੇ ਲਗਦਾ ਏ ।
ਇਹਨਾਂ ਹੀ ਫ਼ਜੂਲ ਖਰਚੀਆਂ ਕਰਕੇ ਇਨ੍ਹਾਂ ਦੇ ਘਰ ਬਾਰ ਵਿਕ ਗਏ ਨੇ । ਸਿਰਾਂ ਉੱਤੇ ਉਧਾਰ ਦੀਆਂ ਕਾਂਗਾਂ ਚੜੀਆਂ ਹੋਈਆਂ ਨੇ । ਜੇ ਚਾਦਰ ਵੇਖਕੇ ਲੱਤਾਂ ਲੰਮੀਆਂ ਕਰਨ ਤਾਂ ਭੁੱਖੇ ਕਿਉਂ ਮਰਨ ?
ਮੂਰਖਾ, 'ਚਾਕੀ ਦਾਂਦ ਵੰਝਾਇਆ ਵਲ ਵਲ ਗੋਲੇ ਕਿੱਲਾ ॥" ਜੇ ਸਾਹ ਹੈ ਈ ਤਾਂ ਸਾਹ ਵਾਲਿਆਂ ਨਾਲ ਜਾ ਕੇ ਟੱਕਰ ਲੈ ।
ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਉਹ ਕਿਉਂਕਰ ਸੁਖ ਪਾਏ । ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ।"
ਸ਼ੀਲਾ- ਦਰਸ਼ਨ, ਵੇਲਾ ਕੁਵੇਲਾ ਵੇਖ ਕੇ ਮੂੰਹ ਤੋਂ ਕੋਈ ਗੱਲ ਕੱਢਿਆ ਕਰ : ਖੁਸ਼ੀ ਦੇ ਸਮੇਂ ਕਾਹਲੀ ਚੰਗੀ ਨਹੀਂ ਹੁੰਦੀ। ਅਖੇ 'ਚਾਓ ਕਹਾਰੋ ਡੋਲੀ, ਚੁੜੇਲ ਕਿਥੋਂ ਬੋਲੀ ।'
ਵੇਖੀ ਜਾਏਗੀ, ਤੂੰ ਖਰਚ ਦੀ ਪਰਵਾਹ ਨਾ ਕਰ । “ਚੜ੍ਹਿਆ ਸੌ ਤੇ ਲੱਥਾ ਭਉ ।' ਮੈਂ ਨਹੀਂ ਪਰਵਾਹ ਕਰਦਾ ਹੁਣ ਕਰਜ਼ੇ ਕੁਰਜ਼ੇ ਦੀ।
ਹਾਹੋ ਜੀ, ਤੁਹਾਡਾ ਕੀ ਜਾਂਦਾ ਏ। ਜਾਨ ਮੇਰੀ ਜਿੱਚ ਹੋਣੀ ਏਂ । 'ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ । ਤੁਸਾਂ ਤਾਂ ਤਮਾਸ਼ਾ ਹੀ ਵੇਖਣਾ ਏਂ।