ਕੰਜੂਸੀ ਵੀ ਇਕ ਹੱਦ ਤਕ ਹੀ ਚੰਗੀ ਹੁੰਦੀ ਹੈ। ਬਹੁਤੀ ਬੀਮਾਰੀ ਨੂੰ ਲਿਆਉਂਦੀ ਹੈ । ਫਿਰ ਭਰੋ ਘਰ ਹਕੀਮਾਂ ਦਾ। 'ਗੰਵਾਰ ਗੰਨਾ ਨਾ ਦਏ, ਭੇਲੀ ਦੇਵੇ। ਖਾਣ ਪੀਣ ਵਿੱਚ ਬੱਚਤ ਕੀਤੀ, ਪਤਨਾਲਾ ਹਕੀਮਾਂ ਦੇ ਵਗਾ ਦਿੱਤਾ।
ਸ਼ੇਅਰ ਕਰੋ
ਤੁਸੀਂ ਚਾਰ ਸੌ ਰੁਪਏ ਦੀ ਤੇ ਗੱਲ ਨਹੀਂ ਕਰਦੇ ਤੇ ਮੁੜ ਮੁੜ ਇਹ ਕਹਿੰਦੇ ਹੋ ਕਿ ਤੁਹਾਡੇ ਦੋ ਮਣ ਦਾਣੇ ਦੇਣੇ ਹਨ। ਅਖੇ ਘਿਨ ਮੁਣਸਾ ਘਗਰੀ, ਮੈਂ ਵੈਨੀ ਪਈਆਂ।
ਦੇਸ ਦੀ ਹਾਲਤ ਬਹੁਤ ਹੀ ਮੰਦੀ ਹੈ। 'ਘੋੜੇ ਰੂੜੀਆਂ ਤੇ ਖੋਤੇ ਖੂਦੀਂ।' ਚੰਗੇ ਮੰਦੇ ਤੇ ਮੰਦੇ ਚੰਗੇ ਗਿਣੀਦੇ ਹਨ।
ਹਾਇ ਦੁਖੀ ਰਾਤ । ਤੇਰੀ ਤਾਂ ਹੁਣ ਛਾਤੀ ਲਾਲ ਹੋ ਗਈ, ਔਹ ਕਲੇਜਾ ਪਾਟ ਪਿਆ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ, ਘੋੜੇ ਦੀ ਬਲਾ ਤਬੇਲੇ ਉੱਤੇ। ਕਈ ਡੰਗਰ ਪਸੂ ਬਿਜਲੀ ਨਾਲ ਮਾਰੇ ਗਏ।
ਬੀਬਾ ਜੀ, ਘਰ ਰਹਿਕੇ ਖੱਟੋ ਕਮਾਉ । ਹਰ ਚੀਜ਼ ਆਪਣੇ ਟਿਕਾਣੇ ਹੀ ਸੋਭਾ ਪਾਉਂਦੀ ਹੈ । ਘੋੜੇ ਥਾਨੀ ਤੇ ਮਰਦ ਮਕਾਨੀ' ਹੀ ਚੰਗੇ ਲਗਦੇ ਹਨ । ਬਾਹਰ ਜਾ ਕੇ ਕਿਹੜੀ ਤੁਸੀਂ ਲਾਮ ਦੀ ਖੱਟੀ ਮੇਲ ਲਿਆਉਣੀ ਹੈ।
ਵੇਸਾ ਸਿੰਘ-ਚੌਧਰੀ ਕੀ ਗੱਲ ਹੈ, ਸਾਵਣ ਸਿੰਘ ਦੀ ਹਵੇਲੀ ਵਿੱਚ ਘੋੜੀਆਂ ਤੇ ਮਹੀਆਂ ਬੜੀਆਂ ਲਿੱਸੀਆਂ ਜਾਪਦੀਆਂ ਹਨ । ਚੌਧਰੀ -- ਸਰਦਾਰ ਜੀ, 'ਘੋੜੇ ਘਰ ਸੁਲਤਾਨਾਂ ਤੇ ਮੱਝੀ ਘਰ ਵਰਿਆਮਾਂ' ਸਾਵਣ ਸਿੰਘ ਪਾਸ ਆਪਣੇ ਖਾਣ ਨੂੰ ਨਹੀਂ । ਡੰਗਰ ਵੱਛੇ ਨੂੰ ਕਿੱਥੋਂ ਖੁਆਏ।
ਗ਼ਰੀਬ ਚੰਦ, ਪ੍ਰਦੇਸ ਵੀ ਗਿਆ ਮਿਹਨਤ ਵੀ ਚੋਖੀ ਕੀਤੀ, ਪਰ ਹਾਲਤ ਅੱਗੇ ਵਰਗੀ ਹੀ ਹੈ। 'ਘੋੜੇ ਕੰਨ ਬਰੋਬਰ ਹੋਇ। ਪੱਲੇ ਕੁਝ ਵੀ ਨਹੀਂ ਪਿਆ।
ਸਾਡਾ ਕੀ ਸੁਆਰਨਾ ਹੈ ਉਹਨੇ। 'ਘੋੜੀ ਦੀ ਪੂਛ ਆਪਣੀ ਪਿੱਛਾ ਕਜਸੀ। ਉਸ ਦਾ ਆਪਣਾ ਢਿੱਡ ਭਰੇ, ਤਦ ਹੀ ਬੜੀ ਗੱਲ ਹੈ।
ਉਹ ਸਮਝਦੇ ਨੇ ਪਈ ਮੈਨੂੰ ਉਨ੍ਹਾਂ ਦੀਆਂ ਚਲਾਕੀਆਂ ਦਾ ਪਤਾ ਨਹੀਂ ਲਗਦਾ ਤੇ ਮੇਰੀਆਂ ਹੋਈਆਂ ਇਹ ਨੌਹਾਂ ਦੀਆਂ ਛਿਲਤਾਂ। ਘੋੜੀ ਚੜ੍ਹੇ ਨਹੀਂ ਤੇ ਚੜ੍ਹਦਿਆਂ ਵੀ ਨਹੀਂ ਡਿੱਠਾ । ਮੈਂ ਉਨ੍ਹਾਂ ਸਾਰਿਆਂ ਦੀਆਂ ਜ਼ਮਾਨਤਾਂ ਨਾ ਕਰਾ ਦਿਤੀਆਂ ਤਾਂ ਮੈਨੂੰ ਸ਼ਾਮੂ ਕਿਸ ਆਖਣਾ ਏ ।
ਸਰਦਾਰ ਜੀ, ਘੋੜਿਆ ਘਰ ਨੇੜੇ। ਪੈਸੇ ਪੱਲੇ ਹੋਣ, ਤਾਂ ਕਿਹੜਾ ਕੰਮ ਨਹੀਂ ਹੋ ਸਕਦਾ।
ਤੂੰ ਸੌ ਟਿੱਲ ਲਾ ਲੈ। ਤੇਰਾ ਨਾਂ ਕਿਸੇ ਨਹੀਂ ਲੈਣਾ। ਮੇਰਾ ਹੀ ਲੈਣਗੇ ਜਿਸ ਤੋਂ ਤੂੰ ਸਭ ਕੁਝ ਸਿੱਖਿਆ ਹੈ। ‘ਘੋੜਾ ਫ਼ਿਰੇ ਗਰਾਂ ਗਰਾਂ ਜਿਸਦਾ ਘੋੜਾ ਉਸ ਦਾ ਨਾਂ।'
ਘੋੜਾ ਘਾਹ ਨਾਲ ਯਾਰੀ ਕਰੇ ਤੇ ਖਾਵੇ ਕੀ । ਜੇ ਹੱਡ ਰਖੀਏ ਤਾਂ ਕਮਾਈਏ ਕੀ।
ਘਰ ਬਿਨਾ ਕੈਸੇ ਅਸਵਾਰ। ਸਾਧੂ ਬਿਨਾ ਨਾਹੀ ਦਰਵਾਰ ।