ਪੁਸ਼ਪਾ ਵਿੱਚ ਇਹੀ ਵੱਡਾ ਔਗੁਣ ਹੈ ਕਿ ਕਦੀ ਵੀ ਕੰਮ ਸਮੇਂ ਦੇ ਅਨਕੂਲ ਨਹੀਂ ਕਰਦੀ । ਉਸਦਾ ਤਾਂ ਇਹ ਹਾਲ ਹੈ ਅਖੇ 'ਘਰ ਆਏ ਪ੍ਰਾਹੁਣੇ ਚਾੜ੍ਹ ਬੈਠੀ ਵੜੀਆਂ।
ਸ਼ੇਅਰ ਕਰੋ
ਗੱਲ ਮਤਲਬ ਦੀ ਹੀ ਕੀਤਾ ਕਰੋ । ਚੁੱਪ ਸੁਨਹਿਰੀ ਤੇ ਬੋਲ ਦੁਪਹਿਰੀ। ਵਾਧੂ ਗੱਲਾਂ ਵਿੱਚੋਂ ਦੁਬਿਧਾ ਹੀ ਨਿਕਲਦੀ ਹੈ।
ਮਹਾਰਾਜ- ਕੀ ਉਹ ਮੰਨ ਗਈ ? ਸੁੰਦਰੀ-ਮਹਾਰਾਜ, ਚੁੱਪ ਅੱਧੀ ਹਾਂ ਹੈ । ਉਹ ਸਭ ਕੁਝ ਸੁਣ ਕੇ ਚੁੱਪ ਹੋ ਰਹੀ ਸੀ।
ਮੀਆਂ ਚੁਗਲਾਂ ਦੀ ਖਸਲਤ ਮੰਦੀ ਸੁਣਕੇ ਸਭ ਕੋ ਡਰਦਾ । ਚੁਗਲਾਂ ਦਾ ਮੂੰਹ ਕਾਲਾ ਹੋਸੀ, ਰੋਜ਼ ਕਿਆਮਤ ਫਰਦਾ।
ਮੂਰਖ ਚੁੱਕ ਮਰੇ ਜਾਂ ਖਾ ਮਰੇ ।" ਕਦੀ ਸੋਚ ਕੇ ਉਹ ਵਿੱਤ ਅਨੁਸਾਰ ਕੰਮ ਨਹੀਂ ਕਰਦਾ; ਇਸੇ ਲਈ ਦੁੱਖ ਪਾਂਦਾ ਹੈ।
ਭਾਈ ਅਸਲ ਗੱਲ ਤਾਂ ਇਹ ਚਾਹੀਦੀ ਏ ਕਿ ਆਪਣੀ ਚੀਜ਼ ਦੀ ਸੰਭਾਲ ਕਰੋ ਤੇ ਦੂਜੇ ਨੂੰ ਨਿੰਦੇਂ ਨਾ, ਸਿਆਣਿਆਂ ਨੇ ਆਖਿਆ ਹੈ -“ਚੀਜ਼ ਨਾ ਸਾਂਭੇ ਆਪਣੀ, ਚੋਰਾਂ ਗਾਲੀ ਦੇ ।"
ਤੁਸੀਂ ਤਾਂ ਬੜੇ ਦਮਗਜੇ ਮਾਰਦੇ ਸੈਂ, ਪਰ ਮੈਨੂੰ ਤੁਹਾਡੀ ਨੌਕਰੀ ਕਰਕੇ ਕੀ ਲੱਭਾ ਉਹੀ ਜੋ ਅੱਗੇ ਲਭਦਾ ਸੀ-ਮਜੂਰੀ ਤੇ ਹੋਰ ਮਜੂਰੀ 'ਚੀਨਾ ਛੜਦੀ ਪੇਕੇ ਗਈ, ਉਥੇ ਵੀ ਪਿਆ ਛੜਨਾ ।
ਮਾਸਟਰ ਜੀ, “ਚੀਚੀ ਦਾ ਪਹਾੜ ਨਹੀਂ ਬਣਾਈਦਾ” । ਮੁੰਡਿਆਂ ਖੁੰਡਿਆਂ ਦੀ ਗੱਲ ਹੈ ਮਾਫ਼ ਕਰ ਦਿਓ।
ਤੂੰ ਤਾਂ, “ਚੀਚੀ ਤੇ ਨਰੈਣ" ਭਾਲਦਾ ਏਂ । ਕਾਫ਼ੀ ਕਰੜਾ ਕੰਮ ਏ ਇਹ । ਬਹੁਤ ਧਨ ਤੇ ਮਿਹਨਤ ਮੰਗਦਾ ਏ।
ਇਹਨਾਂ ਵਿਚਾਰੇ ਜਗ ਦਾ ਮਸ਼ਕੂਲਾ ਈ ਬਣਾ ਲਿਆ ਏ। 'ਚਿੜੀਆਂ ਮੌਤ, ਗਵਾਰਾਂ ਹਾਸਾ ਵਾਲੀ ਗੱਲ ਬਣਾਈ ਹੋਈ ਏ, ਇਹਨਾਂ ਸ਼ਤਾਨਾਂ ।
ਵਾਹ ! ਭਾਈ ਵਾਹ ! 'ਚਿਬਰੀ ਦਾ ਚਿਹਰਾ ਤੇ ਨਾਂ ਨੂਰਭਰੀ ।' ਤੇਰੀ ਲਿਆਕਤ ਬਾਰੇ ਸਾਨੂੰ ਪਤਾ ਹੈ ਬਹੁਤੀਆਂ ਗੱਲਾਂ ਨਾ ਕਰ।
ਨਿਹੰਗ ਸਿੰਘ ਜੀ ! ਕੀ ਕਰਨ ਡਹੇ ਹੋ ? ਚੀਜ਼ ਤਾਂ ਅੱਗੇ ਹੀ ਬੜੀ ਥੋੜੀ ਜੇਹੀ ਹੈ, ਇਸ ਨੂੰ ਹੋਰ ਕਿਤਨੇ ਹਿੱਸਿਆਂ ਵਿੱਚ ਵੰਡਣਾ ਜੇ। 'ਚਿੜੀ ਦੀ ਚੋਗ ਤੇ ਚੌਧਵਾਂ ਹਿੱਸਾ ਕਿਨੂੰ ਕਿਨੂੰ ਦਿਉਂਗੇ ?
ਸਿਆਣਿਆਂ ਦਾ ਕੰਮ ਹੈ, "ਚਿੱਥ ਖਾਵਣ ਤੇ ਸਮਝ ਅਲਾਵਨ" । ਮੂੰਹ ਵਿੱਚ ਜੋ ਆਈ ਸੋ ਬਾਹਰ ਨਹੀਂ ਕੱਢ ਦੇਣੀ ਚਾਹੀਦੀ ।