ਇਹ ਤਾਂ ਠੀਕ ਕਹਿੰਦੀ ਏ ਤੂੰ ਪਈ ਮੁੰਡੇ ਨੂੰ ਉਹਦੇ ਸਾਥੀਆਂ ਨੇ ਵਿਗਾੜਿਆ । ਪਰ 'ਘਰ ਰਖੀਏ ਸੰਭਾਲ ਆਪਣਾ ਤੇ ਚੋਰ ਕਿਸੇ ਨੂੰ ਨਾ ਆਖੀਏ।" ਮੁੰਡਾ ਸਾਡੇ ਵੱਸ ਹੁੰਦਾ ਤਾਂ ਕੀ ਮਜਾਲ ਸੀ ਕਿਸੇ ਬਾਹਰਲੇ ਦੀ ?
ਸ਼ੇਅਰ ਕਰੋ
ਸਰਦਾਰ ਜੀ, ਘੋੜਿਆ ਘਰ ਨੇੜੇ। ਪੈਸੇ ਪੱਲੇ ਹੋਣ, ਤਾਂ ਕਿਹੜਾ ਕੰਮ ਨਹੀਂ ਹੋ ਸਕਦਾ।
ਤੂੰ ਸੌ ਟਿੱਲ ਲਾ ਲੈ। ਤੇਰਾ ਨਾਂ ਕਿਸੇ ਨਹੀਂ ਲੈਣਾ। ਮੇਰਾ ਹੀ ਲੈਣਗੇ ਜਿਸ ਤੋਂ ਤੂੰ ਸਭ ਕੁਝ ਸਿੱਖਿਆ ਹੈ। ‘ਘੋੜਾ ਫ਼ਿਰੇ ਗਰਾਂ ਗਰਾਂ ਜਿਸਦਾ ਘੋੜਾ ਉਸ ਦਾ ਨਾਂ।'
ਘੋੜਾ ਘਾਹ ਨਾਲ ਯਾਰੀ ਕਰੇ ਤੇ ਖਾਵੇ ਕੀ । ਜੇ ਹੱਡ ਰਖੀਏ ਤਾਂ ਕਮਾਈਏ ਕੀ।
ਘਰ ਬਿਨਾ ਕੈਸੇ ਅਸਵਾਰ। ਸਾਧੂ ਬਿਨਾ ਨਾਹੀ ਦਰਵਾਰ ।
ਸੱਚ ਹੈ ਹੁਣ ਤੁਹਾਨੂੰ ਸਾਡੇ ਨਾਲ ਕੀ ਮਤਲਬ ਜੇ। ਅਖੇ ਘੋਗਾ ਠੰਡਾ ਹੋ ਗਿਆ ਤਾਂ ਤੁਸੀਂ ਕੌਣ ਤੇ ਮੈਂ ਕੌਣ।
ਭਗਵਤੀ - ਆਹੋ ਜੀ, ਘੁਮਿਆਰੀ ਆਪਣਾ ਭਾਂਡਾ ਤਾਂ ਸਲਾਹੁਣਾ ਹੀ ਹੋਇਆ । ਜਾਣਾਂਗੇ ਤਦੋਂ, ਜਦੋਂ ਉਹ ਸਲਾਹੁਣਗੇ ਜਿਨ੍ਹਾਂ ਨਾਲ ਵਾਹ ਪੈਣਾ ਏ।
ਗ਼ਰੀਬ ਦੀ ਨਿਰਾਦਰੀ ਹੋਣੀ ਕੁਦਰਤੀ ਹੈ, ਤੁਸੀਂ ਠੀਕ ਆਖਦੇ ਹੋ, ਘੁਮਿਆਰ ਸੁਪੱਤਾ ਨਹੀਂ, ਤੇ ਤੇਲੀ ਕੁਪੱਤਾ ਨਹੀਂ' ਜਿਸ ਦੇ ਘਰ ਦਾਣੇ ਉਸ ਦੇ ਕਮਲੇ ਵੀ ਸਿਆਣੇ। ਮੇਰੇ ਪਾਸ ਵੀ ਧਨ ਹੁੰਦਾ ਤਾਂ ਵੇਖਦਾ ਤੁਸੀਂ ਕਿਵੇਂ ਆਕੜਦੇ ?
ਖਰਚ ਸੋਚ ਕੇ ਹੀ ਸੰਜਮ ਨਾਲ ਕਰਨਾ ਚੰਗਾ ਹੈ, 'ਘਿਉ ਵਿੱਚ ਰੰਬਾ, ਬੜਾ ਅਚੰਭਾ'। ਅੱਤ ਨਾਲ ਰੱਬ ਦਾ ਵੈਰ ਹੁੰਦਾ ਹੈ।
ਏਨਾ ਪੈਸਾ ਇਮਾਰਤ ਉੱਤੇ ਖਰਚ ਚੁਕੇ ਹੋ, ਹੁਣ ਫਰਸ਼ ਵੀ ਵਧੀਆ ਬੰਨ੍ਹਵਾਉ ਤਾਂ ਠੀਕ ਹੈ। ਉਹ ਨਾ ਹੋਵੇ ਕਿ 'ਘਿਉ ਦੀਆਂ ਧਾਰਨਾਂ ਨਾਲੋਂ ਥੁੱਕਾਂ ਦੀਆਂ ਲਕੀਰਾਂ ਦਾ ਵਧੀਕ ਧਿਆਨ ਰੱਖਣ ਲਗ ਪਉ।
ਕੀ ਹੋ ਗਿਆ, ਆਪਣਿਆਂ ਨੇ ਹੀ ਖਾਧਾ ਹੈ । 'ਘਿਉ ਡੁਲ੍ਹਾ ਬਾਲ, ਨਾ ਮਿਹਣਾ ਨਾ ਗਾਲ'। ਬਿਗਾਨੇ ਖਾਂਦੇ ਤਾਂ ਦੁੱਖ ਵੀ ਹੁੰਦਾ।
ਬਈ ਵਾਹ, ਜੱਟੀ ਦਾ ਘਿਉ ਕਾਹਦਾ ਹੈ, ਮਸ਼ਾਲਾਂ ਪਈਆਂ ਬਲਦੀਆਂ ਹਨ। 'ਘਿਉ ਜੱਟੀ ਦਾ ਤੇ ਤੇਲ ਹੱਟੀ ਦਾ। ਹੱਟੀ ਉੱਤੇ ਘਿਉ ਨੂੰ ਕੋਈ ਖਾਲਸ ਨਹੀਂ ਰਹਿਣ ਦੇਂਦਾ।
ਬਣਾਇਆ ਸੀ ਤਾਜ ਮਹਿਲ ਕਾਰੀਗਰਾਂ, ਮਜ਼ਦੂਰਾਂ, ਐਂਜਨੀਅਰਾਂ । ਨਾਂ ਸ਼ਾਹ ਜਹਾਨ ਦਾ ਵਜਦਾ ਹੈ। ਸੱਚ ਹੈ, 'ਘਿਉ ਸਵਾਰੇ ਸਾਲਣਾ, ਵਡੀ ਬਹੂ ਦਾ ਨਾਉਂ ।'