ਵਿੱਤ ਅਨੁਸਾਰ ਹੀ ਕੰਮ ਕਰਿਆ ਕਰ ਪਿੱਛੋਂ ਔਖਾ ਹੋਵੇਂਗਾ। ਤੇਰਾ ਤਾਂ ਇਹ ਹਾਲ ਹੈ ਅਖੇ 'ਘਰ ਖੱਫਣ ਨਹੀਂ ਤੇ ਰੀਝਾਂ ਮੌਤ ਦੀਆਂ ।'
ਸ਼ੇਅਰ ਕਰੋ
ਏਲਚੀ- ਮਹਾਰਾਜ ! ਮੂਰਖ ਨਾਲ ਦੋਸਤੀ ਦਾ ਕੀ ਲਾਭ ? ਸਿਆਣਿਆਂ ਨੇ ਵੀ ਕਿਹਾ ਹੈ ਕਿ ਚਤਰਾਂ ਦਾ ਝਗੜਾ ਭਲਾ, ਠਿਟ ਮੂਰਖ ਦਾ ਮੇਲ। ਅੱਗੇ ਜਿਵੇਂ ਆਪ ਆਗਿਆ ਕਰੋ ।
ਜਾਣ ਦੇ ਯਾਰ, ਬਹੁਤੀਆਂ ਵਧੀਕੀ ਦੀਆਂ ਗੱਲਾਂ ਨਾ ਕਰ। ਕੀ ਵਿਗਾੜ ਸਕਦਾ ਏਂ ਤੂੰ ਮੇਰਾ ! ਅਖੇ, ਚਣਾ ਤਿੜਕੂ ਤੇ ਪਹਾੜ ਢਾਹ ਲਊ ?
ਤੂੰ ਤਾਂ ਝੱਟ ਰੋਟੀ ਤੇ ਪਟ ਦਾਲ ਮੰਗਨਾ ਏਂ। ਏਡੀ ਕਾਹਲੀ ਨਾਲ ਮੈਥੋਂ ਕੰਮ ਨਹੀਂ ਹੁੰਦਾ।
ਚੱਜ ਨਾ ਚਾਰ ਤੇ ਘੁਲਣ ਨੂੰ ਤਿਆਰ । ਤੇਰੇ ਭਲੇ ਦੀ ਗੱਲ ਕੀਤੀ ਨਹੀਂ ਕਿ ਤੂੰ ਲੋਹਾ ਲਾਖਾ ਹੋਇਆ ਨਹੀਂ। ਜੇ ਏਨੀ ਹੀ ਅਣਖ ਹੈ, ਤਾਂ ਕੁਝ ਕਰਕੇ ਵੀ ਵਿਖਾ।
ਦਿਤ :-- ਬੈਂਕੋ ਅੱਜ ਤੇ ਚਕੋਰ ਨੂੰ ਚੰਨ ਆ ਮਿਲਿਆ ਏ । ਮੇਰੇ ਦਿਲ ਦੀ ਸੁੱਕੀ ਪੈਲੀ ਹਰੀ ਹੋ ਫਿਰੀ ਅੱਜ।
ਇਸ ਘਰ ਦੀ ਕੋਈ ਗੱਲ ਤੈਥੋਂ ਲੁਕੀ ਹੋਈ ਤੇ ਹੈ ਨਹੀਂ ਜੋ ਮੈਂ ਤੈਨੂੰ ਮੁੜ ਮੁੜ ਸਮਝਾਵਾਂ। ਸਿਆਣੇ ਕਹਿੰਦੇ ਹੁੰਦੇ ਹਨ “ਚੱਕੀ ਦਾ ਪੀਠਾ ਚੰਗਾ ਤੇ ਦੰਦਾਂ ਦਾ ਪੀਠਾ ਮੰਦਾ।"
ਰਾਣੀ-ਵਸਦਿਆਂ ਦੇ ਘਰ ਟੋਰੇ ਦੀਆਂ ਹਟੀਆਂ । ਚਸਕੋਰੀਆਂ, ਹੱਡਹਰਾਮਣਾਂ ਅੱਜ ਵੀ ਪਟੀਆਂ ਤੇ ਕੱਲ੍ਹ ਵੀ ਪਟੀਆਂ । ਮੈਨੂੰ ਇਹ ਰਾਜ ਡੁੱਬਦਾ ਨਜ਼ਰ ਆਉਂਦਾ ਏ।
ਤੁਸੀਂ ਚਾਰ ਸੌ ਰੁਪਏ ਦੀ ਤੇ ਗੱਲ ਨਹੀਂ ਕਰਦੇ ਤੇ ਮੁੜ ਮੁੜ ਇਹ ਕਹਿੰਦੇ ਹੋ ਕਿ ਤੁਹਾਡੇ ਦੋ ਮਣ ਦਾਣੇ ਦੇਣੇ ਹਨ। ਅਖੇ ਘਿਨ ਮੁਣਸਾ ਘਗਰੀ, ਮੈਂ ਵੈਨੀ ਪਈਆਂ।
ਦੇਸ ਦੀ ਹਾਲਤ ਬਹੁਤ ਹੀ ਮੰਦੀ ਹੈ। 'ਘੋੜੇ ਰੂੜੀਆਂ ਤੇ ਖੋਤੇ ਖੂਦੀਂ।' ਚੰਗੇ ਮੰਦੇ ਤੇ ਮੰਦੇ ਚੰਗੇ ਗਿਣੀਦੇ ਹਨ।
ਹਾਇ ਦੁਖੀ ਰਾਤ । ਤੇਰੀ ਤਾਂ ਹੁਣ ਛਾਤੀ ਲਾਲ ਹੋ ਗਈ, ਔਹ ਕਲੇਜਾ ਪਾਟ ਪਿਆ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ, ਘੋੜੇ ਦੀ ਬਲਾ ਤਬੇਲੇ ਉੱਤੇ। ਕਈ ਡੰਗਰ ਪਸੂ ਬਿਜਲੀ ਨਾਲ ਮਾਰੇ ਗਏ।
ਬੀਬਾ ਜੀ, ਘਰ ਰਹਿਕੇ ਖੱਟੋ ਕਮਾਉ । ਹਰ ਚੀਜ਼ ਆਪਣੇ ਟਿਕਾਣੇ ਹੀ ਸੋਭਾ ਪਾਉਂਦੀ ਹੈ । ਘੋੜੇ ਥਾਨੀ ਤੇ ਮਰਦ ਮਕਾਨੀ' ਹੀ ਚੰਗੇ ਲਗਦੇ ਹਨ । ਬਾਹਰ ਜਾ ਕੇ ਕਿਹੜੀ ਤੁਸੀਂ ਲਾਮ ਦੀ ਖੱਟੀ ਮੇਲ ਲਿਆਉਣੀ ਹੈ।
ਵੇਸਾ ਸਿੰਘ-ਚੌਧਰੀ ਕੀ ਗੱਲ ਹੈ, ਸਾਵਣ ਸਿੰਘ ਦੀ ਹਵੇਲੀ ਵਿੱਚ ਘੋੜੀਆਂ ਤੇ ਮਹੀਆਂ ਬੜੀਆਂ ਲਿੱਸੀਆਂ ਜਾਪਦੀਆਂ ਹਨ । ਚੌਧਰੀ -- ਸਰਦਾਰ ਜੀ, 'ਘੋੜੇ ਘਰ ਸੁਲਤਾਨਾਂ ਤੇ ਮੱਝੀ ਘਰ ਵਰਿਆਮਾਂ' ਸਾਵਣ ਸਿੰਘ ਪਾਸ ਆਪਣੇ ਖਾਣ ਨੂੰ ਨਹੀਂ । ਡੰਗਰ ਵੱਛੇ ਨੂੰ ਕਿੱਥੋਂ ਖੁਆਏ।