ਟਕੇ ਲੈ ਕੀ ਧੀ ਵਿਆਹੁਣ ਨਾਲ ਰੱਜ ਥੋੜਾ ਹੋਣਾ ਸੀ ? ਗੂੰਹ ਖਾਂਦਿਆਂ ਵੀ ਕਦੀ ਕਾਲ ਨਿਕਲਿਆ ਹੈ ?
ਸ਼ੇਅਰ ਕਰੋ
ਵੇਖੀ ਜਾਏਗੀ, ਤੂੰ ਖਰਚ ਦੀ ਪਰਵਾਹ ਨਾ ਕਰ । “ਚੜ੍ਹਿਆ ਸੌ ਤੇ ਲੱਥਾ ਭਉ ।' ਮੈਂ ਨਹੀਂ ਪਰਵਾਹ ਕਰਦਾ ਹੁਣ ਕਰਜ਼ੇ ਕੁਰਜ਼ੇ ਦੀ।
ਹਾਹੋ ਜੀ, ਤੁਹਾਡਾ ਕੀ ਜਾਂਦਾ ਏ। ਜਾਨ ਮੇਰੀ ਜਿੱਚ ਹੋਣੀ ਏਂ । 'ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ । ਤੁਸਾਂ ਤਾਂ ਤਮਾਸ਼ਾ ਹੀ ਵੇਖਣਾ ਏਂ।
ਦਿੱਤ ਦਾਜ ਨੂੰ ਮੈਂ ਕੀ ਕਰਾਂ ? ਮੈਂ ਤਾਂ ਵਹੁਟੀ ਨਾਲ ਕੱਟਣੀ ਹੈ। ‘ਚਲੀ ਗਈ ਦਾਤ ਰਹਿ ਗਈ ਕਮਜ਼ਾਤ'। ਰੁਪਿਆ ਤਾਂ ਮੁੱਕ ਜਾਏਗਾ, ਪਰ ਵਹੁਟੀ ਨਾ ਮਰੇਗੀ ਨਾ ਪਿੱਛੋਂ ਲਹੇਗੀ।
ਪਰਸੂ—ਸ਼ਾਹ ਜੀ, ਚਲਦੀ ਦਾ ਨਾਂ ਗੱਡੀ ਏ । ਸਭ ਪੈਸੇ ਦੀ ਖੇਡ ਹੈ। ਪੈਸੇ ਹੋਣ ਤਾਂ ਕਮਲੇ ਵੀ ਸਿਆਣੇ ਗਿਣੇ ਜਾਂਦੇ ਨੇ।
ਚਲਣ ਚਿਤ ਸਹੇਲੀਆਂ ਤੇ ਗੁਹੜੇ ਦਿੱਤੇ ਵੰਡ, ਸੁੰਦਰੀ ਭਾਵੇਂ ਜ਼ਖਮਾਂ ਤੋਂ ਰਾਜ਼ੀ ਹੋ ਗਈ, ਪਰ ਆਪਣੇ ਅਸਲੀ ਰੂਪ ਤੇ ਨਾ ਆਈ, ਅਰ ਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡਿਆ।
ਇਹਦੀ ਚੱਟੀ ਸਾਡੇ ਸਿਰ ਹੀ ਪਈ । ਚਰਾਂਦ ਚਾਹੇ ਨਾ ਚਾਹੇ, ਤਿਰਨੀ ਭਰੇ ।
ਹੋਰ ਸਭੇ ਕੰਮ ਕਰਦੀ ਹਾਂ, ਚਰਖਾ ਕਰਦੀ ਹਾਂ, ਕਸੀਦਾ ਕਰਦੀ ਹਾਂ; ਪਰ ਚੱਕੀ ਨਹੀਂ ਝੋ ਹੁੰਦੀ ਮੈਥੋਂ। 'ਚਰਖਾ ਰਾਜਾ, ਕਸੀਦਾ ਰਾਣੀ, ਚੱਕੀ ਦੋਜ਼ਖ ਦੀ ਨਿਸ਼ਾਨੀ' ।
ਨਿਹਾਲਾ ਤਾਂ ਇੱਕ ਮੁੱਕੇ ਦੀ ਮਾਰ ਏ। ਉਹ ਕੀ ਵਿਗਾੜ ਸਕਦਾ ਹੈ ਮੇਰਾ ? ਬੁੜ੍ਹਕ ਲੈਣ ਦਿਉ ਉਹਨੂੰ। ਚਮੂਣਾ ਟੱਪੇਗਾ ਤੇ ਪਹਾੜ ਢਾਹ ਲਏਗਾ ?
ਚੰਦੂ ਨੇ ਘਰ ਬਾਰ ਛੱਡਿਆ ਤਾਂ ਜੋ ਬਾਹਰ ਜਾ ਕੇ ਕੁਝ ਪੈਸਾ ਧੇਲਾ ਕਮਾਏ। ਪਰ ਮੰਡੀ ਵਿੱਚ ਵਿਚਾਰੇ ਨੂੰ ਪੱਲੇਦਾਰੀ ਦਾ ਹੀ ਕੰਮ ਕਰਨਾ ਪਿਆ, ਅਖੇ ਚਮਿਆਰ ਗਿਆ ਪਰਵਾਰ, ਉਸ ਨੂੰ ਉੱਥੇ ਵੀ ਪਈ ਵਗਾਰ।
ਮੈਂ ਕਹਿ ਬੈਠਾ, ਭਲੀਏ ਲੋਕੇ, ਰੁਪੀਆ ਤੋਰੇ ਕੋਲ ਬਥੇਰਾ ਪਿਆ ਏ । ਦੋ ਚਾਰ ਦਿਨਾਂ ਲਈ ਮੈਨੂੰ ਥੋੜਾ ਜਿਹਾ ਵਰਤ ਲੈਣ ਦੇਹ। ਅੰਦਰ ਪਿਆ ਦੁੱਧ ਤਾਂ ਨਹੀਂ ਦਿੰਦਾ । ਪਰ ਜਨਾਨੀਆਂ ਨੂੰ ਰੱਬ ਦੀ ਮਾਰ ਹੁੰਦੀ ਏ । ਚਮੜੀ ਜਾਏ ਪਰ ਦਮੜੀ ਨਾ ਜਾਏ । ਬਸ ਇਸੇ ਗੱਲ ਤੋਂ ਵਧਦੀ ਦੀ ਵਧਦੀ ਗੱਲ ਵਧ ਗਈ।
ਪ੍ਰਾਹੁਣਾਚਾਰੀ ਕੀ ਹੋਣੀ ਸੀ ਉੱਥੇ । ਭੰਗ ਪਈ ਭੁੱਜਦੀ ਸੀ। ਗੱਲ ਉਹੀਉ ਹੋਈ ਅਖੇ, 'ਚਮਗਿੱਦੜਾਂ ਦੇ ਆਏ ਪਰਾਹੁਣੇ, ਜਿਵੇਂ ਅਸੀਂ ਲਟਕਦੇ ਹਾਂ ਤਿਵੇਂ ਤੁਸੀਂ ਲਟਕੋ।"
ਆਪਣੀ ਹੈਸੀਅਤ ਵਿੱਚ ਰਹੁ, ਚੱਬਣੇ ਛੋਲੇ ਤੇ ਚੱਟਣਾ ਉਂਗਲੀਆਂ ਨੂੰ।