ਅਜੇਹੇ ਅਨਾੜੀ ਕਾਰੀਗਰਾਂ ਨੇ ਕਿੱਥੋਂ ਵਧੀਆ ਇਮਾਰਤ ਉਸਾਰ ਲੈਣੀ ਸੀ। ਗੁੰਗੇ ਹੱਥ ਸੁਨੇਹਾ ਘੱਲ ਭਾਵੇਂ ਨਾ ਘੱਲ' । ਇਸ ਤੋਂ ਤਾਂ ਚੰਗਾ ਸੀ ਕਿ ਧਰਤੀ ਖਾਲੀ ਪਈ ਰਹਿੰਦੀ।
ਸ਼ੇਅਰ ਕਰੋ
ਮੈਂ ਕਹਿ ਬੈਠਾ, ਭਲੀਏ ਲੋਕੇ, ਰੁਪੀਆ ਤੋਰੇ ਕੋਲ ਬਥੇਰਾ ਪਿਆ ਏ । ਦੋ ਚਾਰ ਦਿਨਾਂ ਲਈ ਮੈਨੂੰ ਥੋੜਾ ਜਿਹਾ ਵਰਤ ਲੈਣ ਦੇਹ। ਅੰਦਰ ਪਿਆ ਦੁੱਧ ਤਾਂ ਨਹੀਂ ਦਿੰਦਾ । ਪਰ ਜਨਾਨੀਆਂ ਨੂੰ ਰੱਬ ਦੀ ਮਾਰ ਹੁੰਦੀ ਏ । ਚਮੜੀ ਜਾਏ ਪਰ ਦਮੜੀ ਨਾ ਜਾਏ । ਬਸ ਇਸੇ ਗੱਲ ਤੋਂ ਵਧਦੀ ਦੀ ਵਧਦੀ ਗੱਲ ਵਧ ਗਈ।
ਪ੍ਰਾਹੁਣਾਚਾਰੀ ਕੀ ਹੋਣੀ ਸੀ ਉੱਥੇ । ਭੰਗ ਪਈ ਭੁੱਜਦੀ ਸੀ। ਗੱਲ ਉਹੀਉ ਹੋਈ ਅਖੇ, 'ਚਮਗਿੱਦੜਾਂ ਦੇ ਆਏ ਪਰਾਹੁਣੇ, ਜਿਵੇਂ ਅਸੀਂ ਲਟਕਦੇ ਹਾਂ ਤਿਵੇਂ ਤੁਸੀਂ ਲਟਕੋ।"
ਆਪਣੀ ਹੈਸੀਅਤ ਵਿੱਚ ਰਹੁ, ਚੱਬਣੇ ਛੋਲੇ ਤੇ ਚੱਟਣਾ ਉਂਗਲੀਆਂ ਨੂੰ।
ਰੇ ਜਨ ਮਨੁ ਮਾਧਉ ਸਿਉ ਲਾਈਐ ॥ ਚਤੁਰਾਈ ਨ ਚਤਰੁ ਭੁਜੁ ਪਾਈਐ ॥
ਏਲਚੀ- ਮਹਾਰਾਜ ! ਮੂਰਖ ਨਾਲ ਦੋਸਤੀ ਦਾ ਕੀ ਲਾਭ ? ਸਿਆਣਿਆਂ ਨੇ ਵੀ ਕਿਹਾ ਹੈ ਕਿ ਚਤਰਾਂ ਦਾ ਝਗੜਾ ਭਲਾ, ਠਿਟ ਮੂਰਖ ਦਾ ਮੇਲ। ਅੱਗੇ ਜਿਵੇਂ ਆਪ ਆਗਿਆ ਕਰੋ ।
ਜਾਣ ਦੇ ਯਾਰ, ਬਹੁਤੀਆਂ ਵਧੀਕੀ ਦੀਆਂ ਗੱਲਾਂ ਨਾ ਕਰ। ਕੀ ਵਿਗਾੜ ਸਕਦਾ ਏਂ ਤੂੰ ਮੇਰਾ ! ਅਖੇ, ਚਣਾ ਤਿੜਕੂ ਤੇ ਪਹਾੜ ਢਾਹ ਲਊ ?
ਤੂੰ ਤਾਂ ਝੱਟ ਰੋਟੀ ਤੇ ਪਟ ਦਾਲ ਮੰਗਨਾ ਏਂ। ਏਡੀ ਕਾਹਲੀ ਨਾਲ ਮੈਥੋਂ ਕੰਮ ਨਹੀਂ ਹੁੰਦਾ।
ਚੱਜ ਨਾ ਚਾਰ ਤੇ ਘੁਲਣ ਨੂੰ ਤਿਆਰ । ਤੇਰੇ ਭਲੇ ਦੀ ਗੱਲ ਕੀਤੀ ਨਹੀਂ ਕਿ ਤੂੰ ਲੋਹਾ ਲਾਖਾ ਹੋਇਆ ਨਹੀਂ। ਜੇ ਏਨੀ ਹੀ ਅਣਖ ਹੈ, ਤਾਂ ਕੁਝ ਕਰਕੇ ਵੀ ਵਿਖਾ।
ਦਿਤ :-- ਬੈਂਕੋ ਅੱਜ ਤੇ ਚਕੋਰ ਨੂੰ ਚੰਨ ਆ ਮਿਲਿਆ ਏ । ਮੇਰੇ ਦਿਲ ਦੀ ਸੁੱਕੀ ਪੈਲੀ ਹਰੀ ਹੋ ਫਿਰੀ ਅੱਜ।
ਇਸ ਘਰ ਦੀ ਕੋਈ ਗੱਲ ਤੈਥੋਂ ਲੁਕੀ ਹੋਈ ਤੇ ਹੈ ਨਹੀਂ ਜੋ ਮੈਂ ਤੈਨੂੰ ਮੁੜ ਮੁੜ ਸਮਝਾਵਾਂ। ਸਿਆਣੇ ਕਹਿੰਦੇ ਹੁੰਦੇ ਹਨ “ਚੱਕੀ ਦਾ ਪੀਠਾ ਚੰਗਾ ਤੇ ਦੰਦਾਂ ਦਾ ਪੀਠਾ ਮੰਦਾ।"
ਰਾਣੀ-ਵਸਦਿਆਂ ਦੇ ਘਰ ਟੋਰੇ ਦੀਆਂ ਹਟੀਆਂ । ਚਸਕੋਰੀਆਂ, ਹੱਡਹਰਾਮਣਾਂ ਅੱਜ ਵੀ ਪਟੀਆਂ ਤੇ ਕੱਲ੍ਹ ਵੀ ਪਟੀਆਂ । ਮੈਨੂੰ ਇਹ ਰਾਜ ਡੁੱਬਦਾ ਨਜ਼ਰ ਆਉਂਦਾ ਏ।
ਤੁਸੀਂ ਚਾਰ ਸੌ ਰੁਪਏ ਦੀ ਤੇ ਗੱਲ ਨਹੀਂ ਕਰਦੇ ਤੇ ਮੁੜ ਮੁੜ ਇਹ ਕਹਿੰਦੇ ਹੋ ਕਿ ਤੁਹਾਡੇ ਦੋ ਮਣ ਦਾਣੇ ਦੇਣੇ ਹਨ। ਅਖੇ ਘਿਨ ਮੁਣਸਾ ਘਗਰੀ, ਮੈਂ ਵੈਨੀ ਪਈਆਂ।