ਉਸ ਦਾ ਤਾਂ ਇਹ ਹਾਲ ਹੈ ਅਖੇ 'ਜਨ ਵੱਡਾ, ਦੇਹ ਸੁੰਜ'। ਪੱਲੇ ਠੀਕਰੀਆਂ, ਨਾਉਂ ਨਰੈਣ ਦਾਸ । ਬੱਸ ਚੁੱਪ ਹੀ ਭਲੀ ਹੈ।
ਸ਼ੇਅਰ ਕਰੋ
ਇਨ੍ਹਾਂ ਦੇ ਟੱਬਰ ਦੇ ਕਈ ਅਦਮੀ ਵਪਾਰੀ ਸਨ। ਜਿਨ੍ਹਾਂ ਨੇ ਹਜ਼ਾਰਾਂ ਤੇ ਲੱਖਾਂ ਰੁਪੀਏ ਸਰਕਾਰ ਨੂੰ ਫਰੌਤੀ ਕੰਮਾਂ ਲਈ ਦਿੱਤੇ ਸਨ । ਅਜਿਹੇ ਟੱਬਰ ਦੇ ਕਿਸੇ ਨੌਜਵਾਨ ਲਈ ਪੀ. ਸੀ. ਐਸ. ਬਣ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਜਿਨ੍ਹਾਂ ਦੇ ਘਰ ਦਾਣੇ ਉਨ੍ਹਾਂ ਦੇ ਕਮਲੇ ਵੀ ਸਿਆਣੇ ।
ਸਾਡਾ ਜ਼ੈਲਦਾਰ ਲੋਕਾਂ ਨੂੰ ਇਕੱਠ ਕਰਕੇ ਭਾਰਤ ਸਰਕਾਰ ਦਾ ਜਸ ਸੁਣਾਂਦਾ ਹੁੰਦਾ ਹੈ, ਤੇ ਆਖਿਆ ਕਰਦਾ ਹੈ 'ਜਿਸ ਦਾ ਲੂਣ ਖਾਈਏ, ਉਸ ਦਾ ਗੁਣ ਗਾਈਏ।'
ਅਪਣੇ ਅਫਸਰ ਦੇ ਗੁਣ ਉਹ ਨਾ ਗਾਇ ਤਾਂ ਕੀ ਕਰੇ, ਉਸੇ ਨੇ ਤਾਂ ਉਹਨੂੰ ਚੁੱਕਿਆ ਹੈ, ਅਖੇ ਜਿਸਦਾ ਖਾਈਏ, ਉਸੇ ਦਾ ਕਤੀਏ।
ਅੱਜ ਮੈਂ ਰੰਦਾ ਫੜ ਟੂਲ ਸਾਫ ਕਰਨ ਲੱਗ ਪਿਆ ਤੇ ਆਪਣਾ ਹੱਥ ਜ਼ਖਮੀ ਕਰ ਲਿਆ । ਠੀਕ ਹੈ 'ਜਿਸ ਦਾ ਕੰਮ ਉਸੇ ਨੂੰ ਸਾਜੇ, ਹੋਰ ਕਰੇ ਤਾਂ ਠੀਂਗਾ ਬਾਜੇ।
'ਜਿਸ ਦਾ ਦੁੱਧ ਵਿਕਦਾ ਹੈ, ਉਹ ਮੱਖਣ ਕਾਹਨੂੰ ਕੱਢੇ । ਜਦ ਘਰ ਬੈਠੇ ਹੀਰਾ ਸਿੰਘ ਨੂੰ ਰੁਪਏ ਆ ਰਹੇ ਹਨ, ਤਦ ਉਹ ਹਲ ਕਿਉਂ ਵਾਹੇ ?
ਰੀਚਕ ਓਇ ਬੇਸ਼ਰਮਾ, ਤੈਨੂੰ ਸ਼ਰਮ ਨਾ ਆਈ । ਜਿਸ ਰੁਖ਼ ਦੀ ਛਾਵੇਂ ਬੈਠੇ, ਉਸੇ ਦੀਆਂ ਜੜ੍ਹਾਂ ਵੱਢਣ ਡਹਿ ਪਿਉਂ ।
ਤੁਸੀਂ ਕਰੋ ਮੈਂਬਰੀਆਂ ਤੇ ਬਣਾਉ ਪਾਰਟੀਆਂ । ਸਾਨੂੰ ਤਾਂ ਲੋੜ ਨਹੀਂ, ਅਸਾਂ ਜਿਹੜੇ ਪਿੰਡ ਨਹੀਂ ਜਾਣਾ, ਉਸ ਦਾ ਰਾਹ ਕਾਹਨੂੰ ਪੁੱਛਣਾ ਹੈ ?
ਤੁਸੀਂ ਆਪ ਤੇ ਕਦੇ ਹਿਸਾਬ ਦੀ ਪੜਤਾਲ ਨਹੀਂ ਕੀਤੀ। ਮੁਨੀਮਾਂ ਪਾਸੋਂ ਹੋਰ ਕੀ ਆਸ ਰੱਖਦੇ ਹੋ। ਜਿਸ ਖੇਤੀ ਤੇ ਖਸਮ ਨਾ ਜਾਵੇ, ਉਹ ਖੇਤੀ ਖਸਮਾਂ ਨੂੰ ਖਾਵੇ।
ਇਹ ਖੂਬ ਭਾਣਾ ਵਰਤਿਆ, ਅਖੇ "ਜਿਸ ਕੁੜੀ ਦਾ ਵਿਆਹ ਉਹੋ ਗੋਹੇ ਚੁਗਣ ਗਈ" ਉਹਦੀ ਲੋੜ ਪੈਣ ਤੇ ਹਮੇਸ਼ਾ ਐਸੀ ਉਸ ਨੂੰ ਮਾਰ ਵਗਦੀ ਹੈ, ਕਿ ਕਿਤੇ ਨਜ਼ਰ ਹੀ ਨਹੀਂ ਆਉਂਦੀ।
ਜਿਸ ਕੀ ਪੁਜੈ ਅਉਧ ਤਿਸੈ ਕੁਉਣ ਰਾਖਈ ॥ ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ।।
ਤਦ ਮਾਪਿਆਂ ਆਪਣੀ ਪਤ ਦਾ ਖਿਆਲ ਕਰ ਕੇ ਉਸ ਨੂੰ ਆਖਿਆ ਤੇ ਸਮਝਾਇਆ ਭਾਈ ਤੂੰ ਫ਼ਿਕਰ ਨਾ ਕਰ, ਸਵਾਣੀਆਂ ਇਸੇ ਤਰ੍ਹਾਂ ਹੌਲੀ ਹੌਲੀ ਸਮਝ ਜਾਂਦੀਆਂ ਹੁੰਦੀਆਂ ਨੇ। ਇਹ ਭੀ ਆਪੇ ਸਿਆਣੀ ਹੋ ਜਾਏਗੀ । 'ਜਿਉਂ ਜਿਉਂ ਭਿੱਜੇ ਕੰਬਲੀ, ਤਿਉਂ ਤਿਉਂ ਭਾਰੀ ਹੋ'।
ਜੇ ਚਾਰ ਪੈਸੇ ਖੱਟ ਲਏ ਜੇ। ਤਾਂ ਬਹੁਤੇ ਆਕੜੋ ਨਾ । ‘ਜਿਉਂ ਜਿਉਂ ਫਲ ਲਗਦਾ, ਰੁੱਖ ਸਗੋਂ ਨਿਉਂਦਾ ਹੈ'।