ਖੋਟਾ ਪੁੱਤ ਤੇ ਖੋਟਾ ਪੈਸਾ ਵੇਲੇ ਸਿਰ ਕੰਮ ਆ ਜਾਂਦਾ ਹੈ

- (ਮਾੜੀ ਉਲਾਦ ਤੇ ਮਾੜੀ ਚੀਜ਼ ਵੀ ਔਖੇ ਵੇਲੇ ਕੰਮ ਆ ਜਾਂਦੀ ਹੈ)

ਮੁੰਡੇ ਨੂੰ ਸਭ ਕੋਸਣ ਬਈ ਲੁੱਚਾ ਏ, ਵਿਹਲੜ ਏ, ਖ਼ਰਮਸਤੀਆਂ ਕਰਦਾ ਏ, ਪਰ ਜਦ ਮੇਰੇ ਸਿਰ ਲੋਕੀ ਚੜ੍ਹ ਕੇ ਆ ਗਏ ਤਾਂ ਉਸ ਨੇ ਅਜੇਹੀ ਡਾਂਗ ਵਰਸਾਈ ਕਿ ਸਾਰੇ ਪਾਸੇ ਭਾਜੜ ਪੈ ਗਈ। ਸੱਚ ਹੈ, ਪੁੱਤਰ ਤੇ ਪੈਸਾ ਖੋਟੇ ਵੀ ਹੋਣ, ਤਦ ਵੀ ਕੰਮ ਹੀ ਆਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ