ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ

- (ਸੂਰਮੇ ਨੂੰ ਹੰਕਾਰ ਨਹੀਂ ਸੋਭਦਾ)

ਹਾਂ ਭੋਲਿਆ ! ਹੰਕਾਰ ਦੇ ਆਸਰੇ ਆਦਮੀ ਸੂਰਮਗਤੀ ਕਰ ਗੁਜ਼ਰਦਾ ਹੈ, ਕੁਰਬਾਨ ਭੀ ਹੋ ਜਾਂਦਾ ਹੈ, ਪਰ ਨਿਰੇ ਹੰਕਾਰ ਵਾਲੇ ਨੂੰ ਤ੍ਰੈ ਡਰ ਹਨ । (੧) ਆਪਣੇ ਤੋਂ ਵੱਡੇ ਹੰਕਾਰੀ ਨਾਲ ਟੱਕਰ ਸਮੇਂ ਹਾਰ ਜਾਵੇ (੨) ਇਸ ਦਾ ਫਲ ਗੁਲਾਮੀ ਹੋਵੇਗਾ (੩) ਜੇ ਜਿੱਤ ਜਾਏ ਤਦ ਜ਼ਾਲਮ ਹੋ ਜਾਵੇਗਾ । ਗੁਰੂ ਬਾਬੇ ਨੇ ਦੱਸਿਆ ਹੈ, 'ਸੂਰੇ ਏਹੁ ਨ ਆਖੀਅਹਿ ਅਹੰਕਾਰ ਮਰਹਿ ਦੁਖ ਪਾਵਹਿ।

ਸ਼ੇਅਰ ਕਰੋ

📝 ਸੋਧ ਲਈ ਭੇਜੋ