ਉਹੋ ਬੂੜੀ ਖੋਤੀ, ਉਹੋ ਰਾਮ ਦਿਆਲ

- (ਜਦ ਕਿਸੇ ਦੇ ਸੁਭਾ ਵਿੱਚ ਕੋਈ ਤਬਦੀਲੀ ਨਾ ਜਾਪੇ)

ਉਸ ਦੇ ਪੁੱਤਰ ਤਾਂ ਪੜ੍ਹ ਕੇ ਬੜੇ ਅਹੁਦਿਆਂ ਤੇ ਪੁੱਜ ਗਏ ਹਨ, ਪਰ ਉਹ ਆਪ ਉਵੇਂ ਹੀ ਪਿੰਡ ਵਿੱਚ ਰਹਿੰਦਾ ਹੈ, ਨਿੱਕੇ ਨਿੱਕੇ ਕੰਮ ਕਰਦਾ ਹੈ। ਕੱਲ੍ਹ ਇੱਕ ਮਿਤ੍ਰ ਨੇ ਉਸ ਨੂੰ ਟਿਚਕਰ ਕਰ ਕੇ ਕਿਹਾ, “ਭਾਈ ਸ਼ਿਵਨਾਥ ! ਜ਼ਮਾਨਾ ਬਦਲ ਗਿਆ, ਪਰ ਤੂੰ ਨਾ ਬਦਲਿਓ” ਉਹੋ ਬੂੜੀ ਖੋਤੀ, ਉਹੋ ਰਾਮ ਦਿਆਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ