ਪਿਆਰ ਦੇ ਮੌਤੋਂ ਬੁਰੇ ਵਿਛੋੜੇ

ਮੈਲਾ ਕੁੜ੍ਹਤਾ ਸਾਬਣ ਥੋੜ੍ਹੀ,
ਬਹਿ ਪਟੜੇ ਤੇ ਧੋਵਾਂ।
ਪਾਸਾ ਮਾਰ ਕੇ ਲੰਘ ਗਿਆ ਕੋਲ ਦੀ,
ਛਮ-ਛਮ ਅੱਖੀਆਂ ਰੋਵਾਂ।
ਬਾਹੋਂ ਫੜ੍ਹਕੇ ਪੁੱਛਣ ਲੱਗੀ,
ਕਦੋਂ ਕਰੇਂਗਾ ਮੋੜੇ।
ਵੇ ਆਪਣੇ ਪਿਆਰ ਦੇ,
ਮੌਤੋਂ ਬੁਰੇ ਵਿਛੋੜੇ।

ਸ਼ੇਅਰ ਕਰੋ  

📝 ਸੋਧ ਲਈ ਭੇਜੋ

ਵੀਰ ਮੇਰੇ ਦੇ ਵਿਆਹ ਦੀਆਂ ਧੁੰਮਾਂ ਚਾਰ ਚੁਫੇਰੇ,
ਵਰ੍ਹਿਆਂ ਪਿੱਛੋਂ ਅੱਜ ਘਰ ਸਾਡੇ ਖੁਸ਼ੀਆਂ ਨੇ ਲਾਏ ਡੇਰੇ।
ਮਾਮੀਆਂ ਨੱਚਣ, ਭੈਣਾਂ ਨੱਚਣ, ਭਾਬੀਆਂ ਨੂੰ ਚਾਅ ਚੜ੍ਹਿਆ,
ਨੀ ਵਿਹੜਾ ਖੁਸ਼ੀਆਂ ਦੇ ਨਾਲ ਭਰਿਆ।
ਨੀ ਵਿਹੜਾ ਖੁਸ਼ੀਆਂ...

ਹੋਰ ਪੜ੍ਹੋ

ਆਉਣ ਨੇਰ੍ਹੀਆਂ ਵੇ ਜਾਣ ਨੇਰ੍ਹੀਆਂ, 
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ। 
ਵੇ ਮੁੰਡਿਆ ਸੱਥ ਦੇ...

ਹੋਰ ਪੜ੍ਹੋ

ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ।
ਵੇਖ ਲੈ ਸ਼ਕੀਨਾ,
ਗਿੱਧਾ ਜੱਟੀ ਮਲਵੈਣ ਦਾ।

ਹੋਰ ਪੜ੍ਹੋ

ਘੁੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈਂ ਜਾਂਦੇ ਨੂੰ।
ਕਹਿ ਜਾਈਂ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ।

ਹੋਰ ਪੜ੍ਹੋ

ਜਿੱਥੇ ਕੁੜੀਓ ਆਪਾਂ ਖੜ੍ਹੀਆਂ,
ਉੱਥੇ ਹੋਰ ਕੋਈ ਨਾ।
ਨੀ ਜਿੱਥੇ ਸੱਸ ਮੁਟਿਆਰ,
ਨੂੰਹ ਦੀ ਲੋੜ ਕੋਈ ਨਾ।

ਹੋਰ ਪੜ੍ਹੋ

ਛੈਣੇ ਛੈਣੇ ਛੈਣੇ,
ਵਿੱਦਿਆ ਪੜ੍ਹਾ ਦੇ ਬਾਬਲਾ,
ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ।
ਵਿੱਦਿਆ ਪੜ੍ਹਾ ਦੇ ਬਾਬਲਾ…

ਹੋਰ ਪੜ੍ਹੋ

ਬਾਰੀ ਬਰਸੀ ਖੱਟਣ ਗਿਆ ਸੀ, 
ਖੱਟ ਕੇ ਲਿਆਂਦਾ ਪਤਾਸਾ।
ਚੁੰਨੀ ਨਾਲ ਸਿਰ ਢੱਕਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਚੁੰਨੀ ਨਾਲ ਸਿਰ ਢੱਕਦੀ...

ਹੋਰ ਪੜ੍ਹੋ

ਧੱਫ਼ਾ ਨਹੀਉਂ ਮਾਰਦਾ,
ਮੁੱਕਾ ਨਹੀਉਂ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ।
ਪੰਜਾਲੀ ਟੁੱਟ ਜਾਊਗੀ,
ਮੂਰਖਾ ਵੇ ਜੱਟਾ।
ਪੰਜਾਲੀ ਟੁੱਟ ਜਾਊਗੀ …

ਹੋਰ ਪੜ੍ਹੋ