Anoop Virk

ਅਨੂਪ ਵਿਰਕ

  • ਜਨਮ21/03/1946 - 15/10/2023
  • ਸਥਾਨਪਿੰਡ ਨੱਡਾ, ਜ਼ਿਲ੍ਹਾ ਗੁੱਜਰਾਂਵਾਲਾ
  • ਸ਼ੈਲੀਕਵੀ
  • ਅਵਾਰਡਸ਼੍ਰੋਮਣੀ ਪੰਜਾਬੀ ਕਵੀ

ਅਨੂਪ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਡਾ (ਜ਼ਿਲ੍ਹਾ ਗੁਜਰਾਂਵਾਲਾ ) ਵਿੱਚ ਹੋਇਆ। 15 ਅਕਤੂਬਰ 2023 ਨੂੰ ਅਮਰੀਕਾ ਦੇ ਮੋਡੈਸਟੋ(ਕੈਲੇਫੋਰਨੀਆ) ਸੂਬੇ ਵਿੱਚ ਸਦੀਵੀ ਵਿਛੋੜਾ ਦੇਣ ਵਾਲੇ ਵਿਰਕ ਨੇ ਕਿਰਤੀ ਕਾਲਿਜ ਨਿਆਲ ਪਾਤੜਾਂ (ਪਟਿਆਲਾ) ਸਰਕਾਰੀ ਰਣਬੀਰ ਕਾਲਜ, ਸੰਗਰੂਰ, ਰਿਪੁਦਮਨ ਕਾਲਜ, ਨਾਭਾ ਅਤੇ ਮਹਿੰਦਰਾ ਕਾਲਜ ਪਟਿਆਲਾ ਵਿੱਚ ਵੀ ਪੜ੍ਹਾਇਆ ਸੀ। ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ 'ਅਨੁਭਵ ਦੇ ਅੱਥਰੂ' 1971 ਵਿੱਚ, 'ਪੌਣਾਂ ਦਾ ਸਿਰਨਾਵਾਂ' 1981 ਵਿੱਚ, 'ਪਿੱਪਲ ਦਿਆ ਪੱਤਿਆ ਵੇ' 1991, 'ਦਿਲ ਅੰਦਰ ਦਰਿਆਉ' 1993, ਮਾਟੀ ਰੁਦਨ ਕਰੇਂਦੀ ਯਾਰ 1993, ਦੁੱਖ ਦੱਸਣ ਦਰਿਆ 1998 ਤੇ ਜੂਨ 2014 ਵਿੱਚ ਚੋਣਵੀਂ ਕਾਵਿ ਪੁਸਤਕ 'ਹਾਜ਼ਰ ਹਰਫ਼ ਹਮੇਸ਼' ਛਪੀ। ਭਾਸ਼ਾ ਵਿਭਾਗ ਪੰਜਾਬ ਵੱਲੋਂ 2001 ਵਿੱਚ ਅਨੂਪ ਨੂੰ 'ਸ਼੍ਰੋਮਣੀ ਪੰਜਾਬੀ ਕਵੀ' ਪੁਰਸਕਾਰ ਮਿਲਿਆ ਸੀ।...

ਹੋਰ ਦੇਖੋ
ਕਿਤਾਬਾਂ