ਹਰਜੀਤ ਸਿੰਘ ਬੇਦੀ ਭਾਰਤ ਸਰਕਾਰ ਦੇ ਸੈਂਟਰਲ ਐਕਸਾਈਜ਼ ਤੇ ਕਸਟਮਜ਼ ਵਿਭਾਗ ਵਿੱਚ ਨੌਕਰੀ ਕਰਦਿਆਂ ਆਈ ਆਰ ਐੱਸ ਅਫ਼ਸਰ ਵਜੋਂ 2002 ਵਿੱਚ ਸੇਵਾਮੁਕਤ ਹੋਏ। ਨੌਕਰੀ ਦੌਰਾਨ ਆਪ ਨੇ ਐੱਮ ਏ ਕਰ ਉਪਰੰਤ ਲਾਅ ਵਿੱਚ ਵੀ ਮਾਸਟਰਜ਼ ਡਿਗਰੀ ਹਾਸਲ ਤਕਨ ਦੇ ਨਾਲ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬਿਜਨਸ ਮੈਨੇਜਮੈਂਟ ਵਿੱਚ ਵੀ ਡਿਪਲੋਮਾ ਹਾਸਲ ਕੀਤਾ।
ਪੰਜਾਬ ਦੀਆਂ ਸੱਭਿਆਚਾਰਕ ਸੱਥਾਂ ਤੇ ਯੂਨੀਵਰਸਿਟੀਆਂ ਦੇ ਜੱਜਮੈਂਟ ਪੈਨਲ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਆਪ ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਵੀ ਨਿਕਟ ਸਨੇਹੀ ਸਨ। ਆਪ ਨੂੰ ਪ੍ਰੋ. ਮੇਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵਿੱਚ ਵੀ ਬਤੌਰ ਸੀਨੀਅਰ ਮੀਤ ਪ੍ਰਧਾਨ ਲਗ ਪਗ ਦਸ ਸਾਲ ਕੰਮ ਕਰਨ ਦਾ ਮੌਕਾ ਮਿਲਿਆ।...
ਹੋਰ ਦੇਖੋ