ਸਾਧੂ ਦਯਾ ਸਿੰਘ ਆਰਿਫ ਜੀ ਦਾ ਜਨਮ ਮਾਲਵੇ ਦੇ ਘੁੱਗ ਵੱਸਦੇ ਪਿੰਡ ਜਲਾਲਾਬਾਦ ਜਿਲ੍ਹਾ ਮੋਗਾ ਵਿਖੇ ਸ੍ਰ. ਸੰਤਾ ਸਿੰਘ ਅਤੇ ਮਾਤਾ ਰਾਮਦੇਈ ਦੇ ਘਰ ਹੋਇਆ। ਸਾਧੂ ਦਯਾ ਸਿੰਘ ਆਰਿਫ ਜੀ ਦੀਆਂ ਕੁੱਲ ਚਾਰ ਰਚਨਾਵਾਂ ‘ਫਨਾਹ ਦਰ ਮਕਾਨ, ਫਨਾਹ ਦਾ ਮਕਾਨ, ਜਿੰਦਗੀ ਬਿਲਾਸ ਅਤੇ ਸਪੁੱਤਰ ਬਿਲਾਸ’ ਪ੍ਰਕਾਸ਼ਿਤ ਹੋਈਆਂ। ਇਸਤੋਂ ਇਲਾਵਾ ਵੀ ਉਹਨਾਂ ਦੀ ਬਹੁਤ ਸਾਰੀ ਰਚਨਾ ਉਹਨਾਂ ਦੇ ਪਰਿਵਾਰ ਕੋਲ ਅਣਪ੍ਰਕਾਸ਼ਿਤ ਪਈ ਹੈ ਜੋ ਇਕ ਲੰਮੀ ਖੋਜ ਦੀ ਮੰਗ ਕਰਦੀ ਹੈ। ਜਿੰਦਗੀ ਬਿਲਾਸ ਉਹਨਾਂ ਦੀ ਸਭ ਤੋਂ ਵੱਧ ਲੋਕਪ੍ਰਿਯ ਰਚਨਾ ਹੈ ਜੋ ਅੱਜ ਵੀ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ। ਸਾਧੂ ਦਯਾ ਸਿੰਘ ਆਰਿਫ਼ ਮਾਲਵੇ ਖਿੱਤੇ ਦੇ ਸ਼੍ਰੋਮਣੀ ਕਵੀ ਸਨ ਜੋ ਪੰਜਾਬੀ ਸਾਹਿਤ ਜਗਤ ਵਿਚ ਪ੍ਰਵਾਨ ਚੜ੍ਹੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਨਿੱਠ ਕੇ ਪੜ੍ਹਿਆ ਗਿਆ।...
ਹੋਰ ਦੇਖੋ