Sughra Sadaf

ਸੁਗ਼ਰਾ ਸੱਦਫ਼

  • ਜਨਮ04/02/1963 -
  • ਸਥਾਨਪਿੰਡ ਸਰਸਾਲ
  • ਸ਼ੈਲੀਲੇਖਿਕਾ

ਲਾਹੌਰ (ਪਾਕਿਸਤਾਨ) ਵੱਸਦੀ ਲੇਖਿਕਾ ਡਾ. ਸੁਗ਼ਰਾ ਸੱਦਫ਼ ਪੰਜਾਬੀ ਕਵਿਤਾ ਤੇ ਕਹਾਣੀ ਦੀ ਸਫ਼ਲ ਸਿਰਜਕ ਹੈ। ਡਾਃ ਸੁਗ਼ਰਾ ਸੱਦਫ਼ ਲਾਹੌਰ ਸਥਿਤ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜਿਜ਼ ਐਡ ਕਲਚਰ(ਪਿਲਾਕ) ਦੀ ਡਾਇਰੈਕਟਰ ਜਨਰਲ ਵਜੋਂ ਕੁਝ ਸਮਾਂ ਪਹਿਲਾਂ ਹੀ ਸੇਵਾ ਮੁਕਤ ਹੋਈ ਹੈ। ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਸਰਸਾਲ ਦੇ ਰਾਜਾ ਸ਼ਾਹ ਅਸਵਾਰ ਦੇ ਘਰ ਅੰਮੀ ਇਨਾਇਤ ਬੇਗ਼ਮ ਦੀ ਕੁੱਖੋਂ 4 ਫ਼ਰਵਰੀ 1963 ਨੂੰ ਜਨਮੀ ਡਾ. ਸੁਗ਼ਰਾ ਸੱਦਫ਼ ਫ਼ਿਲਾਸਫ਼ੀ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਡਾਕਟਰੇਟ ਹੈ। ਉਸ ਦਾ ਖੋਜ ਵਿਸ਼ਾ ”ਫ਼ਿਲਾਸਫ਼ੀ ਆਫ਼ ਡਿਵਾਈਨ ਲਵ” ਸੀ। ਇਸ ਵਿੱਚ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵੀ “ਈਸ਼ਵਰੀ ਸਨੇਹ ਦੀ ਡੂੰਘੀ ਬਾਤ” ਸਾਬਤ ਕੀਤਾ ਹੈ।...

ਹੋਰ ਦੇਖੋ
ਕਿਤਾਬਾਂ