ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਆਸ਼ਾ ਕਰਕੇ ਬੱਧਾ ਹੋਇਆ. ਉੱਮੇਦ ਵਾਰ.


ਬੰਗਾਲ ਦੇ ਉੱਤਰ ਪੂਰਵ ਅਤੇ ਹਿਮਾਲੈ ਦੇ ਦੱਖਣ ਵੱਲ ਇੱਕ ਦੇਸ਼, ਜਿਸ ਵਿੱਚ ਜੰਗਲ ਅਤੇ ਖਾਨਾਂ ਬਹੁਤ ਹਨ ਅਤੇ ਨਦੀ ਨਾਲਿਆਂ ਦੀ ਅਧਿਕਤਾ ਹੈ. ਇਸ ਦੇਸ਼ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਪਧਾਰੇ ਹਨ. ਇਸ ਨੂੰ ਪੁਰਾਣੇ ਜਮਾਨੇ ਵਿੱਚ ਕਾਮਰੂਪ ਭੀ ਆਖਦੇ ਸਨ.


ਪ੍ਰਾਪ੍ਤਿ (ਪ੍ਰਾਪਤੀ) ਦੀ ਇੱਛਾ ਅਤੇ ਸੰਕਲਪਵ੍ਰਿੱਤਿ (ਬਿਰਤੀ). "ਆਸਾ ਮਨਸਾ ਦੋਊ ਬਿਨਾਸਤ." (ਆਸਾ ਮਃ ੧)


ਫ਼ਾ. [آسایش] ਸੰਗ੍ਯਾ- ਸੁਖ. ਚੈਨ. ਆਰਾਮ. ਇਹ ਸਬਦ ਆਸੂਦਨ ਧਾਤੁ ਤੋਂ ਹੈ.


ਸੰ. ਸੰਗ੍ਯਾ- ਵਰਖਾ ਦੀ ਬੁਛਾੜ. ਬਾਛੜ। ੨. ਡਿੰਗ. ਮੇਘਮਾਲਾ। ੩. ਅ਼. [آشار] ਅਸਰ ਦਾ ਬਹੁ ਵਚਨ. ਚਿੰਨ੍ਹ. ਨਿਸ਼ਾਨ। ੪. ਲੱਛਣ। ੫. ਚੌੜਾਈ. ਅ਼ਰਜ.


ਇਹ ਆਸਾਵਰੀ ਠਾਟ ਦੀ ਸੰਪੂਰਣ ਜਾਤਿ ਦੀ ਰਾਗਿਨੀ ਹੈ. ਇਸ ਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ. ਇਸ ਵਿੱਚ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ, ਬਾਕੀ ਸੁਰ ਸ਼ੁੱਧ ਹਨ. ਆਸਾਵਰੀ ਵਿੱਚ ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿਸਾਦ ਨਹੀਂ ਲਗਦਾ, ਅਵਰੋਹੀ ਵਿੱਚ ਸਾਰੇ ਸੁਰ ਲਗਦੇ ਹਨ, ਇਸ ਹਿਸਾਬ ਔੜਵ ਸੰਪੂਰਣ ਰਾਗ¹ ਹੈ.#ਆਰੋਹੀ- ਸ ਰ ਮ ਪ ਧਾ ਸ#ਅਵਰੋਹੀ- ਸ ਨਾ ਧਾ ਪ ਮ ਗਾ ਰ ਸ#ਦੇਸ਼ ਅਤੇ ਮਤ ਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਟ ਤੇ ਗਾਉਣਾ ਭੀ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗਿਨੀ ਆਸਾ ਵਿੱਚ ਮਿਲਾਕੇ ਲਿਖੀ ਗਈ ਹੈ.


ਦੇਖੋ, ਆਸਾ ਦੀ ਵਾਰ.


ਸੰ. आशावन्त. ਵਿ- ਉੱਮੇਦਵਾਰ. ਇੱਛਾ ਵਾਲਾ. ਕਾਮਨਾ ਵਾਲਾ.


ਦੇਖੋ, ਆਸਾਵੰਤ. "ਆਸਾਵੰਤੀ ਆਸ ਗੁਸਾਈ, ਪੂਰੀਐ." (ਵਾਰ ਜੈਤ)


ਸੰ. ਆਸਾਢ. ਸੰਗ੍ਯਾ- ਹਾੜ੍ਹ ਮਹੀਨਾ. ਦੇਖੋ, ਅਖਾੜ. "ਅਸਾੜ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿਚਰਣ ਨਿਵਾਸੁ." (ਮਾਝ ਬਾਰਹਮਾਹਾ)


ਦੇਖੋ, ਅਸਾੜਾ.