ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸ਼ਹਰੇ ਖ਼ਮੋਸ਼ਾਂ. ਚੁੱਪ ਕੀਤਿਆਂ ਦਾ ਨਗਰ. ਸ਼ਮਸ਼ਾਨਭੂਮਿ. ਕ਼ਬਰਿਸਤਾਨ.


ਫ਼ਾ. [خاموشی] ਸੰਗ੍ਯਾ- ਚੁੱਪ ਹੋਣ ਦਾ ਭਾਵ. ਚੁੱਪ. ਮੌਨ.


ਅ਼. [خاین] ਵਿ- ਖ਼ਯਾਨਤ (ਅਮਾਨਤ ਵਿੱਚੋਂ ਚੋਰੀ) ਕਰਨ ਵਾਲਾ.


ਅ਼. [خایف] ਵਿ- ਖ਼ੌਫ਼ (ਡਰ) ਸਹਿਤ. ਭੈਭੀਤ.


ਫ਼ਾ. [خایہ] ਸੰਗ੍ਯਾ- ਆਂਡਾ। ੨. ਫ਼ੋਤਾ. ਅੰਡਕੋਸ਼.


ਅ਼. [خالہ] ਸੰਗ੍ਯਾ- ਮਾਸੀ. ਮਾਂ ਦੀ ਭੈਣ। ੨. ਖ਼ਾਲੂ. ਮਾਸੜ.


ਅ਼. [خالی] ਵਿ- ਛੂਛਾ। ੨. ਥੋਥਾ। ੩. ਬਿਨਾ ਪ੍ਰਾਪਤੀ. "ਖਾਲੀ ਚਲੇ ਧਣੀ ਸਿਉ." (ਸ. ਫਰੀਦ) ੪. ਛੋਟਾ ਖਾਲ, ਜੋ ਪਾਣੀ ਦੇ ਵਹਿਣ ਲਈ ਹੋਵੇ। ੫. ਸੰਗੀਤ ਅਨੁਸਾਰ ਤਾਲ ਦੀ ਉਹ ਮਾਤ੍ਰਾ ਜਿਸ ਤੇ ਜਰਬ (ਆਘਾਤ) ਨਾ ਆਵੇ.


ਖ਼ਾਨ ਦਾ ਸੰਖੇਪ. ਦੇਖੋ, ਖਾਨ.


ਫ਼ਾ. [خِشت] ਸੰ. ਇਸ੍ਟਿਕਾ. ਇੱਟ. ਈਂਟ.


ਅ਼. [خِسارا] ਸੰਗ੍ਯਾ- ਤੋਟਾ. ਘਾਟਾ. ਨੁਕਸਾਨ.


ਅ਼. [خِجالت] ਸੰਗ੍ਯਾ- ਲੱਜਾ. ਸ਼ਰਮ. "ਦਵੀਦੰ ਪੁਰ ਖਿਜਾਲਤ." (ਸਲੋਹ) ਸ਼ਰਮਿੰਦਾ ਹੋਕੇ ਨੱਠਾ.