ਫ਼ਾ. [فوَلاد] ਪੋਲਾਦ. ਸੰਗ੍ਯਾ- ਜੌਹਰਦਾਰ ਕਰੜਾ ਲੋਹਾ, ਜਿਸ ਦੇ ਸ਼ਸਤ੍ਰ ਬਣਾਏ ਜਾਂਦੇ ਹਨ। ੨. ਹਕੀਮ (ਵੈਦ੍ਯ) ਦਵਾਈਆਂ ਨਾਲ ਫੌਲਾਦ ਸੋਧਕੇ ਕਈ ਰੋਗਾਂ ਦੇ ਦੂਰ ਕਰਨ ਅਤੇ ਬਲ ਦੀ ਵ੍ਰਿੱਧੀ ਲਈ ਵਰਤਦੇ ਹਨ. ਅਰ ਸੋਧੇ ਹੋਏ ਫੌਲਾਦ ਦੀ ਦੋ ਸੰਗ੍ਯਾ ਹਨ- ਆਤਿਸ਼ੀ ਅਤੇ ਆਬੀ. ਦਵਾਈਆਂ ਦੀ ਪੁੱਠਾਂ ਦੇ ਕੇ ਜੋ ਅੱਗ ਦੀ ਆਂਚ ਨਾਲ ਤਿਆਰ ਕੀਤਾ ਜਾਵੇ, ਉਹ ਆਤਿਸ਼ੀ, ਜੋ ਬੂਟੀਆਂ ਦੇ ਰਸ ਨਾਲ ਅੱਗ ਦੀ ਸਹਾਇਤਾ ਬਿਨਾ ਬਣਾਇਆ ਜਾਵੇ, ਉਹ ਆਬੀ. ਆਤਿਸ਼ੀ ਨਾਲੋਂ ਆਬੀ ਦੀ ਤਾਸੀਰ ਘੱਟ ਗਰਮ ਖ਼ੁਸ਼ਕ ਹੈ.