ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖੋਣਾ. ਗੁੰਮ ਕਰਨਾ. ਗੁਆਉਣਾ. "ਪੰਡਿਤ ਰੋਵਹਿ ਗਿਆਨ ਗਵਾਇ." (ਵਾਰ ਰਾਮ ੧. ਮਃ ੧) "ਗੁਰਮੁਖਿ ਲਾਧਾ ਮਨਮੁਖਿ ਗਵਾਇਆ." (ਸੋਪੁਰਖੁ) "ਮਾਊ ਪੀਊ ਕਿਰਤ ਗਵਾਇਨ." (ਵਾਰ ਮਾਝ ਮਃ ੧) ੨. ਵਿਤਾਉਣਾ. ਗੁਜ਼ਾਰਨਾ. ਵ੍ਰਿਥਾ ਵਿਤਾਉਣਾ. "ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ." (ਆਸਾ ਕਬੀਰ) ੩. ਗਾਇਨ ਕਰਾਉਣਾ. ਗਵਾਉਣਾ.


ਕ੍ਰਿ. ਵਿ- ਗਾਇਨ ਕਰਾਕੇ। ੨. ਗਵਾ (ਖੋ) ਕੇ. ਦੇਖੋ, ਗਵਾਉਣਾ.


ਗਾਵੇਗਾ. ਗਾਇਨ ਕਰੇਗਾ। ੨. ਸੰ. गमयिष्यसि ਗਮਿ੍ਯਸ਼੍ਯਸੀ. ਗਮਨ ਕਰਾ ਦੇਂਗਾ. ਗਵਾਦੇਂਗਾ। ੩. ਗੁਵਾ ਦੇਵੇਗਾ. "ਤਿਨ ਕਾ ਭਉ ਸਭੁ ਗਵਾਸੀ." (ਸੋਪੁਰਖੁ)


ਫ਼ਾ. [گواہ] ਸੰਗ੍ਯਾ- ਗਵਾਹੀ ਦੇਣ ਵਾਲਾ. ਸਾਕ੍ਸ਼ੀ (ਸਾਖੀ). ਸ਼ਾਹਦ. ਉਗਾਹ.


ਫ਼ਾ. [گواہی] ਸੰਗ੍ਯਾ- ਸਾਕ੍ਸ਼੍ਯ (ਸਾਖ). ਸ਼ਹਾਦਤ. ਉਗਾਹੀ.