ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸੱਤਾ। ੨. ਵਿ- ਸਤ੍ਯ ਰੂਪ. ਸਤ੍ਯਤਾ ਵਾਲਾ.


ਵਾ- ਸਤ੍ਯ ਆਦਿ ਸ਼ੁਭ ਗੁਣ. "ਸਤਿ ਆਦਿ ਭਾਵ ਰਤੰ." (ਗੂਜ ਜੈਦੇਵ)


ਆਰਯਸਮਾਜ ਦੇ ਆਚਾਰਯ ਸਾਧੁ ਦਯਾਨੰਦ ਦਾ ਲਿਖਿਆ ਗ੍ਰੰਥ, ਜਿਸਦੇ ੧੨. ਸਮੁੱਲਾਸ ਹਨ. ਇਸ ਵਿੱਚ ਆਰਯ- ਸਮਾਜ ਦੇ ਨਿਯਮ ਲਿਖੇ ਹਨ ਅਤੇ ਬਾਕੀ ਸਭ ਮਤਾਂ ਦਾ ਖੰਡਨ ਹੈ. ਇਸ ਦੀ ਪਹਿਲੀ ਐਡੀਸ਼ਨ ਸਨ ੧੮੭੪ ਵਿੱਚ ਛਪੀ ਹੈ.


ਸੰਗ੍ਯਾ- ਸਤਿਨਾਮ ਮੰਤ੍ਰ. ਗੁਰੁਮੰਤ੍ਰ. "ਸਤਿ ਸਬਦ ਦੇ ਮੁਕਤ ਕਰਾਯਾ." (ਭਾਗੁ) ੨. ਸਤ੍ਯੋਪਦੇਸ਼. ਗੁਰੁ ਉਪਦੇਸ਼। ੩. ਵਿ- ਸੱਚਾ ਵਾਕ੍ਯ.