ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸਤ੍ਯ ਹੈ ਜਿਸ ਦਾ ਸ੍ਵਰੂਪ ਲਕ੍ਸ਼੍‍ਣ. ਸਤ੍ਯ ਰੂਪ ਕਰਤਾਰ. "ਸਤਿ ਸਰੂਪੁ ਰਿਦੈ ਜਿਨਿ ਮਾਨਿਆ." (ਸੁਖਮਨੀ)


ਦੇਖੋ, ਗਰੀਬਦਾਸ.


ਦੇਖੋ ਸਤਸੰਗ.


ਦੇਖੋ, ਸਤਸੰਗਤਿ. "ਸੋ ਸਤਿਸੰਗਤਿ ਜਾਨਿਯੇ ਜਹਾਂ ਵਿਵੇਕ ਵਿਚਾਰ." (ਗੁਰੁਸੋਭਾ) ੨. ਦੇਖੋ, ਸਾਧ ਸੰਗ.


ਦੇਖੋ, ਸਤ੍ਯਸੰਧ.


ਵਾ- ਖ਼ਾਲਸੇ ਦੀ ਜੈਕਾਰ ਧੁਨਿ, ਜਿਸ ਦਾ ਅਰਥ ਹੈ ਸਤ੍ਯ ਹੈ ਸਾਰੀ ਵਿਭੂਤੀ ਦਾ ਪਤੀ ਅਵਿਨਾਸ਼ੀ. ਕਾਰਯਾਂ ਦੇ ਆਰੰਭ ਵਿੱਚ ਭੀ ਇਹ ਮੰਗਲਕਾਰੀ ਪਦ ਵਰਤੀਦਾ ਹੈ, ਪਰ ਵਿਸ਼ੇਸ ਕਰਕੇ ਦੀਵਾਨ ਦੀ ਸਮਾਪਤੀ, ਕੂਚ ਅਤੇ ਝਟਕਾ ਕਰਨ ਦੇ ਵੇਲੇ ਖਾਲਸਾ "ਸਤਿ ਸ੍ਰੀ ਅਕਾਲ" ਗਜਾਉਂਦਾ ਹੈ. ਕਈ ਆਪੋ ਵਿੱਚੀ ਮਿਲਣ ਸਮੇਂ ਭੀ ਇਸ ਪਦ ਨੂੰ ਵਰਤਦੇ ਹਨ, ਪਰ ਵਾਹਗੁਰੂ ਜੀ ਕੀ ਫਤਹ ਦੀ ਥਾਂ ਇਸ ਦਾ ਵਰਤਣਾ ਵਿਧਾਨ ਨਹੀਂ.


ਦੇਖੋ, ਸਤਕ ੨- ੩.


ਤਿੰਨ ਕਾਲ ਇੱਕ ਰਸ ਹੋਣ ਵਾਲਾ ਜਗਤਕਰਤਾ.


ਕ੍ਰਿ. ਵਿ- ਸਤਕਾਰ ਪੂਰਵਕ, ਸ਼੍ਰੱਧਾ ਕਰਕੇ. "ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ." (ਮਲਾ ਮਃ ੪)


ਦੇਖੋ, ਸਤਗੁਰ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ." (ਆਸਾ ਪਟੀ ਮਃ ੩)


ਦੇਖੋ, ਸਤਗੁਰ ਏ. "ਸਤਿਗੁਰਏ ਨਮਹ." (ਸੁਖਮਨੀ)