nan
ਸੰਗ੍ਯਾ- ਆਤਮਗ੍ਯਾਨ. "ਮਨੁ ਤਨੁ ਅਰਪਿਧਰੈ ਗੁਰ ਆਗੈ ਸਤਿ- ਪਦਾਰਥੁ ਪਾਵੈ." (ਆਸਾ ਮਃ ੫) ੨. ਕਰਤਾਰ ਦਾ ਨਾਮ।
ਸੰਗ੍ਯਾ- ਕਰਤਾਰ. "ਸਤਿਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ." (ਸੁਖਮਨੀ) ੨. ਵਿ- ਦੇਖੋ, ਸਤਪੁਰਖ. "ਸਤਿਪੁਰਖੁ ਸਤਿਗੁਰੁ ਪਰਮੇਸਰੁ." (ਮਾਰੂ ਸੋਲਹੇ ਮਃ ੫)
ਸੰਗ੍ਯਾ- ਗੁਰਬਾਣੀ। ੨. ਵਿ- ਸੱਚੀ ਬਾਣੀ.
ਵਿ- सत्यवादिन ਸੱਚ ਬੋਲਣ ਵਾਲਾ. "ਅਮ੍ਰਿਤਸਰ ਸਤਿਗੁਰੁ ਸਤਿਵਾਦੀ." (ਗੂਜ ਮਃ ੪)
ਸੰ. सद्घिवास ਸੱਚਾ ਯਕ਼ੀਨ. ਮਿਥ੍ਯਾ ਵਿਸ਼੍ਵਾਸ ਦੇ ਵਿਰੁੱਧ. ਰੇਤੇ ਵਿੱਚ ਖੰਡ ਸਮਝਣਾ ਮਿਥ੍ਯਾ ਵਿਸ਼੍ਵਾਸ ਹੈ, ਅਤੇ ਖੰਡ ਨੂੰ ਖੰਡ ਜਾਣਨਾ ਸਤਿਵਿਸ੍ਵਾਸ ਹੈ. ਦੇਖੋ, ਬਿਸ੍ਵਾਸ.
nan
ਦੇਖੋ, ਸਤਵੰਤ.
ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ.
nan
ਸੰ. ਸੰਗ੍ਯਾ- ਪਤਿਵ੍ਰਤ ਧਰਮ. ਸਤੀਪੁਣਾ.
nan