ਈ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਾਂਗਰ. ਕਿਰ. ਵਿ- ਈਂ (ਇਹ) ਘਾਂ (ਦਿਸ਼ਾ). ਏਥੇ. ਇਧਰ. ਇਸ ਪਾਸੇ. ਇਸ ਓਰ। ੨. ਇਸ ਲੋਕ ਵਿੱਚ.


ਏਧਰ ਓਧਰ. ਏਥੇ ਓਥੇ. "ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ." (ਬਿਲਾ ਮਃ ੫) ੨. ਲੋਕ ਪਰਲੋਕ ਵਿੱਚ.


ਫ਼ਾ. [ایِں چنیِن] ਕ੍ਰਿ. ਵਿ- ਐਸਾ. ਇਸ ਪ੍ਰਕਾਰ ਦਾ. ਐਹੋ ਜੇਹਾ. "ਮਮ ਈਚਿਨੀ ਅਹਵਾਲ." (ਤਿਲੰ ਮਃ ੧)


ਦੇਖੋ, ਇੰਧਨ. "ਈਧਣੁ ਕੀਤੋਮੂ ਘਣਾ." (ਵਾਰ ਜੈਤ) "ਈਧਨੁ ਅਧਿਕ ਸਕੇਲੀਐ ਭਾਈ, ਪਾਵਕੁ ਰੰਚਕ ਪਾਇ." (ਸੋਰ ਅਃ ਮਃ ੧)


ਕ੍ਰਿ. ਵਿ- ਐਂਵੇਂ. ਯੌਂਹੀ. ਵ੍ਰਿਥਾ। ੨. ਐਸੇ. ਇਉਂ. ਇਸ ਤਰਾਂ.