ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਭੁੱਲਣਾ. ਚੁੱਕਣਾ. ਖ਼ਤਾ ਕਰਨੀ.


ਸ. ਉਕ੍ਤ. ਵਿ- ਕਹਿਆ ਹੋਇਆ. ਕਥਿਤ. "ਸਗਲ ਉਕਤ ਉਪਾਵਾ." (ਸ੍ਰੀ ਅਃਮਃ ੫) ਉੱਪਰ ਕਹੇ ਸਾਰੇ ਜਤਨ। ੨. ਸੰ. उक्थ- ਉਕ੍‌ਥ. ਸੰਗ੍ਯਾ- ਪ੍ਰਾਣ। ੩. ਕਥਨ. ਬਯਾਨ. "ਹਾਰਿਓ ਉਕਤੇ ਤਨ ਖੀਨਸੂਆ." (ਗਉ ਮਃ ੫) ਬੋਲਣੋਂ ਹਾਰ ਗਿਆ.; ਦੇਖੋ, ਉਕਤ.


ਦੇਖੋ, ਵਿਸ਼ੇਸੋਕਿਤ (ਅ)


ਸੰਗ੍ਯਾ- ਉਕ੍ਤਿ ਕਰਣ ਵਾਲਾ. ਵਕਤਾ। ੨. ਕਵਿ.


ਕ੍ਰਿ- ਉਕਿਤ ਕਰਣ ਤੋਂ ਰਹਿ ਜਾਣਾ, ਕਹਣ ਤੋਂ ਬੰਦ ਹੋਣਾ। ੨. ਉੱਚਾਟ ਹੋਣਾ. ਮਨ ਦੀ ਲਗਨ ਨਾਰਹਿਣੀ। ੩. ਥੱਕਣਾ. "ਪਾਛੈ ਬੋਝ ਉਕਤਾਵਈ." (ਭਾਗੁ ਕ)


ਵਿ- ਤਾਣ (ਬਲ) ਰਹਿਤ, ਕਮਜ਼ੋਰ। ੨. ਘੱਟ ਨਜਰ ਵਾਲਾ. "ਕਿਤੜੇ ਰਤੀਆਂਨੇ ਉਕਤਾਣੇ" (ਭਾਗੁ) ਕਈ ਅੰਧਰਾਤੇ ਵਾਲੇ ਅਰ ਅਨੇਕ ਕਮਜ਼ੋਰ ਦ੍ਰਿਸ੍ਟੀ ਵਾਲੇ। ੩. ਥੱਕਿਆ ਹੋਇਆ। ੪. ਉਦਾਸੀਨ. ਉਪਰਾਮ। ੫. ਕ੍ਰਿ- ਥਕ ਜਾਣਾ। ੬. ਘਬਰਾਉਣਾ.


ਸੰ. ਉਕ੍ਤਿ. ਸੰਗ੍ਯਾ- ਕਥਨ. ਵਚਨ। ੨. ਅਣੋਖਾ ਵਾਕ. "ਉਕਤਿ ਸਿਆਨਪ ਕਿਛੂ ਨ ਜਾਨਾ" (ਆਸਾ ਮਃ ੫) ੩. ਸੰ. ਯੁਕਿਤ. ਸੰਗ੍ਯਾਦਲੀਲ. ਤਜਵੀਜ਼. "ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ." (ਧਨਾ ਮਃ ੫); ਦੇਖੋ, ਉਕਤਿ.