ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਕੜੀ. "ਖਖੜੀਆਂ ਸੁਹਾਵੀਆਂ ਲਗੜੀਆਂ ਅਕ ਕੰਠਿ." (ਵਾਰ ਗਉ ੨. ਮਃ ੫) ਭਾਵ- ਕੌੜੇ ਤਾਮਸੀ ਮਿੱਠਤ ਵਾਲੇ ਹੋਏ.


ਖਕਾਰ ਅੱਖਰ ਦਾ ਉੱਚਾਰਣ। ੨. ਖ ਅੱਖਰ. "ਖਖਾ, ਖਰਾ ਸਰਾਹਉ ਤਾਹੂ." (ਬਾਵਨ)


ਦੇਖੋ, ਖਖਾ। ੨. ਗੁਰੁਪ੍ਰਤਾਪਸੂਰਯ ਅਨੁਸਾਰ ਉਹ ਕਸ਼ਮੀਰੀ ਮੁਸਲਮਾਨ, ਜੋ ਔਰੰਗਜ਼ੇਬ ਦੇ ਵੇਲੇ ਖਤ੍ਰੀ ਤੋਂ ਮੁਸਲਮਾਨ ਬਣਿਆ ਹੈ. "ਤਿਸ ਦਿਨ ਤੁਰਕ ਭਏ ਤਹਿਂ ਸਾਰੇ। ਹਿੰਦੁਨ ਹਾਹਾਕਾਰ ਉਚਾਰੇ। ਖੱਖੇ ਨਾਮ ਭਯੇ ਖਤ੍ਰੀਨ। ਭੰਭੇ ਨਾਮ ਦਿਜਨ ਕੋ ਚੀਨ." (ਗੁਪ੍ਰਸੂ)


ਸੰ. ਸੰਗ੍ਯਾ- ਖ (ਆਕਾਸ਼) ਵਿੱਚ ਜੋ ਗ (ਗਮਨ) ਕਰੇ, ਪੰਛੀ। ੨. ਸੂਰਜ। ੩. ਚੰਦ੍ਰਮਾ। ੪. ਤਾਰਾ। ੫. ਦੇਵਤਾ। ੬. ਪਵਨ। ੭. ਟਿੱਡ. ਆਹਣ। ੮. ਬੱਦਲ। ੯. ਤੀਰ. ਭਾਣ। ੧੦. ਖੜਗ (ਕ੍ਰਿਪਾਣ) ਦਾ ਸੰਖੇਪ. "ਖਗ ਖੰਡ ਬਿਹੰਡੰ ਖਲਦਲ ਖੰਡੰ." (ਵਿਚਿਤ੍ਰ) "ਛਤ੍ਰੀ ਕੇਤਿਕ ਖਗਧਾਰੀ." (ਗੁਪ੍ਰਸੂ) ਦੇਖੋ ਖਗਿ.


ਖੜਗ ਦਾ ਸੰਖੇਪ. ਕ੍ਰਿਪਾਣ. ਦੇਖੋ, ਖੜਗ. "ਖੱਗਨ ਖੜਾਕੇ ਖੁਲ੍ਹੈਂ ਤੁੱਪਕ ਤੜਕੇ ਤੁੰਗ." (ਰਾਮਦਾਸ)