ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗ੍ਰਹਣ ਕੀਤਾ. ਅੰਗੀਕਾਰ ਕੀਤਾ। ੨. ਫੜਿਆ। ੩. ਫ਼ਾ. [گاہ] ਗਾਹ. ਸੰਗ੍ਯਾ- ਜਗਾ. ਥਾਂ। ੪. ਖਲਹਾਨ (ਪਿੜ) ਗਾਹੁਣ ਲਈ ਕੰਡੇਦਾਰ ਮੋੜ੍ਹਾ, ਜੋ ਪੈਲੀ ਨੂੰ ਤੋੜਕੇ ਬਾਰੀਕ ਕਰ ਦਿੰਦਾ ਹੈ.


ਕ੍ਰਿ- ਪੈਲੀ ਦੇ ਗਾਹਣ ਦਾ ਕਰਮ ਕਰਵਾਉਣਾ। ੨. ਫੜਾਉਣਾ. ਪਕੜਾਨਾ.


ਸੰਗ੍ਯਾ- ਗਾਹੁਣ ਦੀ ਕ੍ਰਿਯਾ। ੨. ਗਾਹੁਣ ਦੀ ਮਜ਼ਦੂਰੀ। ੩. ਗਰਿਫ਼ਤ. ਪਕੜ.


ਵਿ- ਗਾਹੁਣ ਵਾਲਾ. ਗਾਹ ਪਾਉਣ ਵਾਲਾ। ੨. ਗ੍ਰਹਿਣ ਕੀਤਾ. ਪਕੜਿਆ। ੩. ਦ੍ਰਿੜ੍ਹਤਾ ਨਾਲ ਅੰਗੀਕਾਰ ਕੀਤਾ. "ਲਖ ਇਨ ਸਾਚ ਕਰੇ ਜੁ ਗਹਾਵਾ। ਅੰਤਕਾਲ ਤਿਹ ਹੁਇ ਪਛਤਾਵਾ." (ਨਾਪ੍ਰ)


ਸੰਗ੍ਯਾ- ਗਰਿਫ਼ਤ. ਪਕੜ. ਗ੍ਰਹਣ. "ਗਹਿ ਭੁਜਾ ਲੇਵਹੁ ਨਾਮ ਦੇਵਹੁ." (ਆਸਾ ਛੰਤ ਮਃ ੫) ੨. ਲਾਗ. ਲਗਾਉ. "ਹਰਿ ਸੇਤੀ ਚਿਤੁ ਗਹਿ ਰਹੈ." (ਗੂਜ ਮਃ ੩) "ਪਿਰ ਸੇਤੀ ਅਨਦਿਨੁ ਗਹਿ ਰਹੀ." (ਆਸਾ ਅਃ ਮਃ ੩) ਕ੍ਰਿ. ਵਿ- ਗਹਿਕੇ. ਗ੍ਰਹਣ ਕਰਕੇ. ਫੜਕੇ. "ਗਹਿ ਕੰਠ ਲਾਇਆ." (ਆਸਾ ਛੰਤ ਮਃ ੫)


ਪਕਿੜਆ. ਫੜਿਆ। ੨. ਗ੍ਰਹਣ ਕੀਤਾ. ਅੰਗੀਕਾਰ ਕੀਤਾ. "ਮਨ ਰੇ, ਗਹਿਓ ਨ ਗੁਰਉਪਦੇਸੁ." (ਸੋਰ ਮਃ ੯) ੨. ਸੰਗ੍ਯਾ- ਗਿਰੋ ਰੱਖਿਆ ਪਦਾਰਥ. ਰੇਹਨ ਰੱਖੀ ਵਸਤੁ.