ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਝੱਜਰ। ੨. ਸੰ. ਝਰ੍‍ਝਰਿਤ. ਵਿ- ਮੁਰਝਾਇਆ ਹੋਇਆ. "ਤਨ ਝਝਰ ਹ੍ਵੈ ਰਣਭੂਮਿ ਪਰੇ." (ਚੰਡੀ ੨)


ਪੰਜਾਬੀ ਵਰਣਮਾਲਾ ਦਾ ੧੪ਵਾਂ ਅੱਖਰ. "ਝਝਾ ਝੂਰਨ ਮਿਟੈ ਤੁਮਾਰੋ." (ਬਾਵਨ) ੨. ਝ ਅੱਖਰ ਦਾ ਉਚਾਰਣ. ਝਕਾਰ.


ਸੰ. ਝਟਿਤਿ. ਕ੍ਰਿ. ਵਿ- ਤੁਰੰਤ. ਫ਼ੌਰਨ। ੨. ਸੰਗ੍ਯਾ- ਸਮਾ. ਵੇਲਾ. ਜਿਵੇਂ ਝਟਕੁ ਠਹਿਰ ਜਾ. ਇਸੇ ਦਾ ਰੂਪ ਝਤਿ ਹੈ। ੩. ਸੰ. ਝਟ੍‌. ਧਾ- ਫਸਣਾ, ਮਿਲਣਾ.


ਸੰਗ੍ਯਾ- ਝੋਕਾ. ਧੱਕਾ. ਝੜਾਕਾ। ੨. ਸੱਤਿ ਸ੍ਰੀ ਅਕਾਲ ਕਹਿਕੇ ਸ਼ਸਤ੍ਰ ਦੇ ਇੱਕ ਵਾਰ ਨਾਲ ਜੀਵ ਦਾ ਸਿਰ ਵੱਢਣਾ।¹ ੩. ਝਟਕੇ ਹੋਏ ਜੀਵ ਦਾ ਮਾਸ.


ਕ੍ਰਿ- ਤਲਵਾਰ ਦੇ ਇੱਕ ਝੋਕੇ ਨਾਲ ਜਾਨਵਰ ਦਾ ਸਿਰ ਵੱਢ ਸਿੱਟਣਾ. "ਆਨਹੁ ਛਾਗ ਇੱਕ ਝਟਕੈਂ ਨਿਜ ਪਾਨਾ." (ਗੁਪ੍ਰਸੂ) ੨. ਬੰਦੂਕ਼. ਆਦਿ ਸ਼ਸਤ੍ਰ ਨਾਲ ਜੀਵ ਨੂੰ ਇਸੇ ਤਰਾਂ ਮਾਰਨਾ ਕਿ ਉਹ ਤੁਰਤ ਮਰ ਜਾਵੇ.