ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دستوُر] ਸੰਗ੍ਯਾ- ਰਸਮ. ਰੀਤਿ। ੨. ਨਿਯਮ. ਕ਼ਾਇ਼ਦਾ। ੩. ਮੰਤ੍ਰੀ. ਵਜ਼ੀਰ। ੪. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦਾ ਪ੍ਰਧਾਨ ਨਗਰ "ਦਸਤੂਰ" ਸੱਦੀਦਾ ਸੀ. ਇੱਕ ਸੂਬੇ ਦੇ ਅਧੀਨ ਕਈ ਦਸਤੂਰ ਹੋਇਆ ਕਰਦੇ ਸਨ.


ਦੇਖੋ, ਦਸਤਗੀਰ ੧. "ਕਸ ਨੇਸ ਦਸਤੰਗੀਰ." (ਤਿਲੰ ਮਃ ੧)


ਗੁਰੂ ਗ੍ਰੰਥਸਾਹਿਬ ਵਿੱਚ ਦੇਹ ਦੀਆਂ ਦਸ ਹਾਲਤਾਂ ਲਿਖੀਆਂ ਹਨ:-#ਪਹਿਲੈ ਪਿਆਰਿ ਲਗਾ ਥਣ ਦੁਧਿ,#ਦੂਜੈ ਮਾਇ ਬਾਪ ਕੀ ਸੁਧਿ,#ਤੀਜੈ ਭਯਾ ਭਾਭੀ ਬੇਬ,#ਚਉਥੈ ਪਿਆਰਿ ਉਪੰਨੀ ਖੇਡ,#ਪੰਜਵੈ ਖਾਣ ਪੀਅਣ ਕੀ ਧਾਤੁ,#ਛਿਵੈ ਕਾਮੁ ਨ ਪੁਛੈ ਜਾਤਿ,#ਸਤਵੈ ਸੰਜਿ ਕੀਆ ਘਰਵਾਸੁ,#ਅਠਵੈ ਕ੍ਰੋਧੁ ਹੋਆ ਤਨ ਨਾਸੁ,#ਨਾਵੈ ਧਉਲੇ ਉਭੇ ਸਾਹ,#ਦਸਵੈ ਦਧਾ ਹੋਆ ਸੁਆਹ. (ਵਾਰ ਮਾਝ ਮਃ ੧)#੨. ਕਾਵ੍ਯਗ੍ਰੰਥਾਂ ਵਿੱਚ ਪ੍ਰੀਤਮ ਦੇ ਵਿਯੋਗ ਤੋਂ ਪ੍ਰੇਮੀ ਦੀਆਂ ਦਸ਼ ਦਸ਼ਾ ਇਹ ਲਿਖੀਆਂ ਹਨ:-#"ਅਭਿਲਾਖ, ਸੁ ਚਿੰਤਾ, ਗੁਣਕਥਨ, ਸ੍‍ਮ੍ਰਿਤਿ, ਉਦਬੇਗ, ਪ੍ਰਲਾਪ। ਉਨਮਾਦ, ਵ੍ਯਾਧਿ, ਜੜ੍ਹਤਾ ਭਯੇ ਹੋਤ ਮਰਣ ਪੁਨ ਆਪ." (ਰਸਿਕਪ੍ਰਿਯਾ)#੩. ਸੰਸਕ੍ਰਿਤ ਦੇ ਕਵੀਆਂ ਨੇ ਸ਼ਰੀਰ ਦੀਆਂ ਦਸ਼ ਦਸ਼ਾ ਇਹ ਲਿਖੀਆਂ ਹਨ:-#ਗਰਭਵਾਸ, ਜਨਮ, ਬਾਲ੍ਯ, ਕੌਮਾਰ, ਪੋਗੰਡ, ਯੌਵਨ, ਸ੍‍ਥਾਵਿਰ੍‍ਯ, ਜਰਾ, ਪ੍ਰਾਣਰੋਧ ਅਤੇ ਮਰਣ.


ਦੇਖੋ, ਦਸ ੨.


ਦਸ਼ ਦਿਸ਼ਾ (ਸਿਮਤ) ਇਹ ਹਨ:-#ਪੂਰਵ, ਅਗਨਿ ਕੋਣ, ਦੱਖਣ, ਨੈਰਿਤੀ ਕੋਣ, ਪੱਛਮ, ਵਾਯਵੀ ਕੋਣ, ਉੱਤਰ, ਈਸ਼ਾਨ ਕੋਣ, ਆਕਾਸ਼, ਪਾਤਾਲ. "ਦਸ ਦਿਸ ਖੋਜਤ ਮੈ ਫਿਰਿਓ." (ਗਉ ਥਿਤੀ ਮਃ ੫) ਦੇਖੋ, ਦਿਸਾ ਅਤੇ ਦਿਕਪਾਲ.


ਸੰਗ੍ਯਾ- ਦਸ਼ਦ੍ਵਾਰ. ਸ਼ਰੀਰ ਦੇ ਦਸ ਛਿੰਦ੍ਰ. ਦਸ ਦਰਵਾਜੇ-#ਦੋ ਕੰਨ, ਦੋ ਅੱਖਾਂ, ਦੋ ਨੱਕ ਦੇ ਛਿਦ੍ਰ, ਮੁਖ, ਗੁਦਾ, ਲਿੰਗ ਅਤੇ ਤਾਲੂਆ. "ਦਸਮੀ ਦਸੇ ਦੁਆਰ ਬਸਿ ਕੀਨੇ." (ਗਉ ਥਿਤੀ ਮਃ ੫)