ਫ਼ਾ. [خِدمتی] ਸੰਗ੍ਯਾ- ਤੋਫ਼ਾ. ਪੇਸ਼ਕਸ਼. ਨਜਰਾਨਾ। ੨. ਭਾਵ- ਹੱਥ ਮੂੰਹ ਧੋਣ ਦਾ ਚੌੜੇ ਮੂੰਹ ਦਾ ਭਾਂਡਾ. ਸਿਹਲਾਬਚੀਂ. ਹੁੱਕਾ ਪੀਣ ਵਾਲੇ ਇਸ ਨੂੰ ਚਿਲਮਚੀ ਭੀ ਆਖਦੇ ਹਨ, ਕਿਉਂਕਿ ਚਿਲਮ ਦੀ ਸੁਆਹ ਨੂੰ ਇਹ ਚੁਗ ਲੈਂਦੀ ਹੈ. ਚਿਲਮਚੀ.
ਅ਼. [خِفت] ਸੰਗ੍ਯਾ- ਹੌਲਾਪਨ. ਹੌਲੱਤਣ। ੨. ਸ਼ਰਮਿੰਦਗੀ.
ਫ਼ਾ. [خِرد] ਸੰਗ੍ਯਾ- ਦਾਨਾਈ. ਚਤੁਰਾਈ.
ਫ਼ਾ. [خِرمن] ਸੰਗ੍ਯਾ- ਅਨਾਜ ਦਾ ਪਿੜ। ੨. ਅੰਨ ਦਾ ਢੇਰ.
ਫ਼ਾ. [خِرامد] ਸੁੰਦਰ ਚਾਲ ਚਲਦਾ ਹੈ. ਸੋਹਣੀ ਚਾਲ ਚਲੇ, ਚਲੇਗਾ. ਦੇਖੋ, ਖ਼ਿਰਾਮੀਦਨ.
ਫ਼ਾ. [خِرامں] ਸੁੰਦਰ ਚਾਲ ਚਲਦਾ ਹੋਇਆ. ਲਟਕ ਨਾਲ ਚਲਦਾ ਹੋਇਆ. ਦੇਖੋ, ਖ਼ਿਰਾਮੀਦਨ.
ਫ਼ਾ. [خِرامیدن] ਕ੍ਰਿ- ਸੁੰਦਰ ਚਾਲ ਚਲਨਾ. ਬਾਂਕੀ ਗਤਿ ਨਾਲ ਜਾਣਾ.
ਅ਼. [خِلاف] ਵਿ- ਵਿਰੁੱਧ. ਉਲਟਾ। ੨. ਸੰਗ੍ਯਾ- ਝਗੜਾ। ੩. ਅਨ੍ਯਥਾ. ਝੂਠ. "ਨ ਖਿਲਾਫ ਤੁਝ ਸੰਗ ਗਾਊਂ." (ਨਾਪ੍ਰ)
ਅ਼. [خِلافت] ਸੰਗ੍ਯਾ- ਖ਼ਲੀਫ਼ਾ ਦੀ ਪਦਵੀ। ੨. ਖ਼ਲੀਫ਼ਾ ਦਾ ਕੰਮ. ਦੇਖੋ, ਖ਼ਲੀਫ਼ਾ.
ਫ਼ਾ. [خوش سِیر] ਵਿ- ਚੰਗੀ ਆਦਤ ਵਾਲਾ. ਉੱਤਮ ਪ੍ਰਕ੍ਰਿਤਿ ਵਾਲਾ.
nan
ਫ਼ਾ. [خوثحال] ਵਿ- ਅੱਛੇ ਹਾਲ ਵਾਲਾ. ਉੱਤਮ ਦਸ਼ਾ ਵਾਲਾ। ੨. ਪ੍ਰਸੰਨ. ਆਨੰਦ. "ਬੈਠਕ ਮੇਂ ਬੈਠ੍ਯੋ ਖੁਸਹਾਲ." (ਗੁਪ੍ਰਸੂ)