ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਤੂਆ.


ਸੰ. ਸਕ੍‌ਤੁ. ਸੰਗ੍ਯਾ- ਸੱਤੂ. ਜੋਂ ਆਦਿਕ ਅੰਨ ਭੁੰਨਕੇ ਪੀਠਾ ਹੋਇਆ ਆਟਾ, ਜਿਸ ਨੂੰ ਮਿੱਠਾ ਜਾਂ ਲੂਣ ਮਿਲਾਕੇ ਪਾਣੀ ਵਿੱਚ ਨਰਮ ਕਰਕੇ ਖਾਈਦਾ ਹੈ. "ਲੈ ਸਤੂਆ ਪਤਿ ਓਰ ਸਿਧਾਈ." (ਚਰਿਤ੍ਰ ੮੯)


ਫ਼ਾ. [شہتوت] ਸ਼ਹਤੂਤ. ਸੰਗ੍ਯਾ- ਉੱਤਮ ਤੂਤ. ਪਿਉਂਦੀ ਤੂਤ। ੨. ਤੂਤ ਦੀ ਇੱਕ ਖਾਸ ਜਾਤਿ, ਜਿਸ ਦਾ ਫਲ ਖਟਮਿਠਾ ਹੁੰਦਾ ਹੈ. ਇਸ ਦੇ ਰਸ ਦਾ ਸ਼ਰਬਤ ਉੱਤਮ ਬਣਦਾ ਹੈ. L. Morus Atropurpurea.


ਫ਼ਾ. [ستون] ਸੰਗ੍ਯਾ- ਥੰਭਾ. ਸ੍ਤੰਭ. ਥਮਲਾ.


ਸੰ. स्तूय ਸੰਗ੍ਯਾ- ਕੇਸਾਂ ਦਾ ਜੂੜਾ। ੨. ਮੰਦਿਰ ਦਾ ਕਲਸ। ੩. ਕਿਸੇ ਦੇ ਜਸ ਨੂੰ ਪ੍ਰਗਟ ਕਰਨ ਵਾਲਾ ਮੁਨਾਰਾ. ਕੀਰਤਿਸਤੰਭ.


ਸੰ. ਸ੍ਤੁਯਮਾਨ. ਵਿ- ਵਡਿਆਇਆ ਹੋਇਆ. ਉਸਤਤਿ ਕੀਤਾ ਹੋਇਆ. "ਹੋਯ ਸਤੂਯਮਾਨ ਚਲ ਆਵਤ." (ਗੁਪ੍ਰਸੂ)