ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਸਤ੍ਯ ਰੂਪ. "ਬੇਣੀ ਤ ਸੰਗਮੁ ਸਤ ਸਤੇ." (ਧਨਾ ਛੰਤ ਮਃ ੧) ਪਰਮ ਸਤ੍ਯ ਸੰਗਮ ਹੈ। ੨. ਦੇਖੋ, ਸਤੇਯ.


ਸੰ. स्तेन ਧਾ- ਚੋਰੀ ਕਰਨਾ. ਚੁਰਾਉਣਾ.


ਸੰ. ਸ੍ਤੇਯ. ਸੰਗ੍ਯਾ- ਚੋਰੀ. "ਪੰਡਿਤ ਪਹਰੂ ਕਰਹਿ ਸਤੇਈ." (ਨਾਪ੍ਰ); ਸੰ. ਸੰਗ੍ਯਾ- ਚੋਰੀ. ਚੁਰਾਉਣ ਦੀ ਕ੍ਰਿਯਾ. ਦੇਖੋ, ਸ੍ਤੇਨ.


ਸੰ. स्तेयिन ਚੋਰੀ ਕਰਨ ਵਾਲਾ. ਚੋਰ.


ਦੇਖੋ, ਸਪਤਨਾੜੀ ਚਕ੍ਰ.


ਸੱਤੇ ਨੇ. ਦੇਖੋ, ਸੱਤਾ ੪.


ਸੰ. ਸੰਗ੍ਯਾ- ਚਰਾਉਣ ਦਾ ਕਰਮ. ਚੋਰੀ.


ਸੰਗ੍ਯਾ- ਸਤ੍ਵਗੁਣ. ਮਾਇਆ ਦੇ ਤਿੰਨ ਗੁਣਾਂ ਵਿੱਚੋਂ ਪਹਿਲਾ ਗੁਣ, ਜਿਸ ਦਾ ਕਾਰਜ ਸ਼ਾਂਤਿ, ਦਯਾ, ਦਾਨ, ਖਿਮਾ, ਪ੍ਰਸੰਨਤਾ ਆਦਿ ਹੈ.


ਦੇਖੋ, ਅਸਤੋਤ੍ਰ.