ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਾਥਰ. "ਯਾਰੜੇ ਦਾ ਸਾਨੂੰ ਸਥਰ ਚੰਗਾ." (ਹਜਾਰੇ ੧੦) ੨. ਸ- ਥਿਰਾ. ਜ਼ਮੀਨ ਉੱਤੇ ਕਿਸੇ ਚੀਜ ਦੇ ਲੈਣ ਲਈ ਅੜਕੇ ਬੈਠਣਾ. "ਬੈਠਾ ਸਥਰੁ ਘਤਿ." (ਮਃ ੧. ਬੰਨੋ)


ਸੰ. ਸ੍‍ਥਲ. ਸੰਗ੍ਯਾ- ਥਾਂ. ਜਗਾ। ੨. ਖ਼ੁਸ਼ਕ ਜ਼ਮੀਨ.