ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. स्फार- ਸ੍‍ਫਾਰ. ਸੰਗ੍ਯਾ- ਢੇਰ. ਸਮੁਦਾਯ. ਅੰਬਾਰ। ੨. ਵੱਢੀ ਹੋਈ ਪੈਲੀ ਦੇ ਢੇਰ। ੩. ਰੜਾ. ਸਾਫ ਮੈਦਾਨ. "ਕਰ ਸਥਾਰ ਤਹਿਂ ਤੇ ਚਲ ਆਏ." (ਗੁਪ੍ਰਸੂ)


ਦੇਖੋ, ਅਸਥਾਵਰ.


ਦੇਖੋ, ਅਸਥਿਰ ਅਤੇ ਸ੍‌ਥਿਰ.


ਸਿੰਧੀ. ਸਭਾ. ਮਜਲਿਸ। ੨. ਸੁਹਬਤ. ਸੰਗਤਿ. "ਰਿਧਿ ਅਰੁ ਸਿਧਿ ਨ ਛੋਡਇ ਸਥੁ." (ਸਵੈਯੇ ਮਃ ੪. ਕੇ) ੩. ਦੇਖੋ, ਸਥ.


ਦੇਖੋ, ਅਸਥੂਲ.


ਵਿ- ਸ੍‍ਥਾਇਨ੍‌. ਸ੍‍ਥਾਈ. ਕਾਇਮ. "ਰੰਗ ਮਜੀਠ ਦਾ ਸਦਾ ਸਥੋਈ." (ਭਾਗੁ) ੨. ਸਾਥੀ. ਸੰਗੀ. "ਸਥੋਈ ਸਰਬ ਸਾਥ ਕੈ." (ਕਲਕੀ)